Google search engine
Home ਦੇਸ਼ ਮਣੀਪੁਰ ‘ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਸਫ਼ਲਤਾ , ਤਿੰਨ ਜ਼ਿਲ੍ਹਿਆਂ ਤੋਂ...

ਮਣੀਪੁਰ ‘ਚ ਸੁਰੱਖਿਆ ਬਲਾਂ ਨੂੰ ਮਿਲੀ ਵੱਡੀ ਸਫ਼ਲਤਾ , ਤਿੰਨ ਜ਼ਿਲ੍ਹਿਆਂ ਤੋਂ ਛੇ ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ

0
37

ਮਣੀਪੁਰ: ਮਣੀਪੁਰ ਵਿੱਚ ਸੁਰੱਖਿਆ ਬਲਾਂ ਨੇ ਵੱਖ-ਵੱਖ ਪਾਬੰਦੀਸ਼ੁਦਾ ਸੰਗਠਨਾਂ ਨਾਲ ਸਬੰਧਤ ਛੇ ਅੱਤਵਾਦੀਆਂ ਨੂੰ ਤਿੰਨ ਜ਼ਿਲ੍ਹਿਆਂ ਤੋਂ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇੱਕ ਬਿਆਨ ਜਾਰੀ ਕਰ ਅੱਜ , ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਬੰਦੀਸ਼ੁਦਾ ਸੰਗਠਨ ‘ਪੀਪਲਜ਼ ਲਿਬਰੇਸ਼ਨ ਆਰਮੀ’ ਦੇ ਤਿੰਨ ਸਰਗਰਮ ਮੈਂਬਰਾਂ ਨੂੰ ਸੋਮਵਾਰ ਨੂੰ ਤੇਂਗਨੋਪਾਲ ਜ਼ਿਲ੍ਹੇ ਦੇ ਬੀ.ਪੀ-75 ਅਤੇ ਬੀ ਪੀ-80 ਦੇ ਵਿਚਕਾਰਲੇ ਖੇਤਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਹੈ।

ਪੁਲਿਸ ਨੇ ਕਿਹਾ ਕਿ ਪਾਬੰਦੀਸ਼ੁਦਾ ਸੰਗਠਨ ‘ਪੀਪਲਜ਼ ਰੈਵੋਲਿਊਸ਼ਨਰੀ ਪਾਰਟੀ ਆਫ਼ ਕਾਂਗਲੇਈਪਾਕ’  ਦੇ ਇੱਕ ਮੈਂਬਰ ਨੂੰ 9 ਮਾਰਚ ਨੂੰ ਇੰਫਾਲ ਪੱਛਮੀ ਜ਼ਿਲ੍ਹੇ ਦੇ ਤਾਓਥੋਂਗ ਮਾਮਾਂਗ ਲੀਕਾਈ ਵਿੱਚ ਉਸਦੇ ਘਰ ਤੋਂ ਗ੍ਰਿਫ਼ਤਾਰ ਕੀਤਾ ਗਿਆ । ਬਿਆਨ ਵਿੱਚ ਕਿਹਾ ਗਿਆ ਹੈ ਕਿ ਪਾਬੰਦੀਸ਼ੁਦਾ ਸੰਗਠਨ ਦੇ ਇੱਕ ਹੋਰ ਮੈਂਬਰ ਨੂੰ ਬੀਤੇ ਦਿਨ ਤੇਂਗਨੋਪਾਲ ਜ਼ਿਲ੍ਹੇ ਦੇ ਮੋਰੇਹ ਤੋਂ ਗ੍ਰਿਫ਼ਤਾਰ ਕੀਤਾ ਗਿਆ।

ਇਸ ਵਿੱਚ ਕਿਹਾ ਗਿਆ ਹੈ ਕਿ ਸੁਰੱਖਿਆ ਬਲਾਂ ਨੇ ਬੀਤੇ ਦਿਨ ਇੰਫਾਲ ਪੂਰਬੀ ਜ਼ਿਲ੍ਹੇ ਦੇ ਖੁਰਾਈ ਥਾਂਗਜਾਮ ਵਿੱਚ ਉਸਦੇ ਘਰ ਤੋਂ ਪਾਬੰਦੀਸ਼ੁਦਾ ਸੰਗਠਨ ਕਾਂਗਲੇਈਪਾਕ ਕਮਿਊਨਿਸਟ ਪਾਰਟੀ-ਮੀਆਮਗੀ ਫਿੰਗਾਂਗ ਲਾਨਮੀ ਦੇ ਇੱਕ ਸਰਗਰਮ ਕੈਡਰ ਨੂੰ ਗ੍ਰਿਫ਼ਤਾਰ ਕੀਤਾ। ਬਿਆਨ ਵਿੱਚ ਕਿਹਾ ਗਿਆ ਹੈ ਕਿ ਪੁਲਿਸ ਕਰਮਚਾਰੀਆਂ ਨੇ ਨਾਰਕੋਟਿਕਸ ਕੰਟਰੋਲ ਬਿਊਰੋ ਅਤੇ ਜੰਗਲਾਤ ਵਿਭਾਗ ਦੇ ਨਾਲ ਮਿਲ ਕੇ ਬੀਤੇ ਦਿਨ ਕਾਂਗਪੋਕਪੀ ਜ਼ਿਲ੍ਹੇ ਦੇ ਟਿੰਗਪੀਬੰਗ ਪਿੰਡ ਅਤੇ ਲੇਪਲੇਨ ਪਿੰਡ ਦੇ ਵਿਚਕਾਰ ਕਈ ਥਾਵਾਂ ‘ਤੇ ਲਗਭਗ 10 ਏਕੜ ਵਿੱਚ ਫੈਲੀ ਭੁੱਕੀ ਦੀ ਖੇਤੀ ਨੂੰ ਨਸ਼ਟ ਕਰ ਦਿੱਤਾ।

ਮਣੀਪੁਰ ਵਿੱਚ ਦੋ ਸਾਲ ਪਹਿਲਾਂ ਨਸਲੀ ਹਿੰਸਾ ਭੜਕਣ ਦੇ ਬਾਅਦ ਤੋਂ ਸੁਰੱਖਿਆ ਬਲ ਤਲਾਸ਼ੀ ਮੁਹਿੰਮ ਚਲਾ ਰਹੇ ਹਨ। ਮਈ 2023 ਤੋਂ ਲੈ ਕੇ ਹੁਣ ਤੱਕ ਮੇਈਤੇਈ ਅਤੇ ਕੁਕੀ-ਜੀ ਸਮੂਹਾਂ ਵਿਚਕਾਰ ਨਸਲੀ ਝੜਪਾਂ ਵਿੱਚ 260 ਤੋਂ ਵੱਧ ਲੋਕ ਮਾਰੇ ਗਏ ਹਨ ਅਤੇ ਹਜ਼ਾਰਾਂ ਲੋਕ ਬੇਘਰ ਹੋ ਗਏ ਹਨ।

LEAVE A REPLY

Please enter your comment!
Please enter your name here