ਬਿਹਾਰ ਦੇ 26 ਜ਼ਿਲ੍ਹਿਆਂ ’ਚ ਮੀਂਹ ਪੈਣ ਦੀ ਸੰਭਾਵਨਾ, ਮੌਸਮ ਵਿਭਾਗ ਨੇ ਜਾਰੀ ਕੀਤਾ ਯੈਲੋ ਅਲਰਟ

0
300

ਬਿਹਾਰ : ਮੌਸਮ ਵਿਭਾਗ ਨੇ ਬਿਹਾਰ ਦੇ 26 ਜ਼ਿਲ੍ਹਿਆਂ ਵਿੱਚ ਅੱਜ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਨ੍ਹਾਂ ਇਲਾਕਿਆਂ ਵਿੱਚ ਹਲਕੇ ਤੋਂ ਦਰਮਿਆਨਾ ਮੀਂਹ ਦੇ ਨਾਲ ਗਰਜ-ਤੂਫ਼ਾਨ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ 40 KM/H ਦੀ ਰਫ਼ਤਾਰ ਨਾਲ ਹਵਾ ਚੱਲ ਸਕਦੀ ਹੈ। ਮੌਸਮ ਵਿਭਾਗ ਨੇ ਇਸਨੂੰ ਦੇਖਦੇ ਹੋਏ ਖੇਤਾਂ ਵਿੱਚ ਕੰਮ ਕਰਦੇ ਸਮੇਂ ਜਾਂ ਖੁੱਲ੍ਹੇ ਥਾਵਾਂ ‘ਤੇ ਬਚਣ ਦੀ ਸਲਾਹ ਦਿੱਤੀ ਹੈ। ਮੌਸਮ ਵਿਭਾਗ ਅਨੁਸਾਰ ਮੋਤੀਹਾਰੀ, ਬੇਤੀਆ ਅਤੇ ਗੋਪਾਲਗੰਜ ਵਿੱਚ ਅਗਲੇ ਤਿੰਨ ਘੰਟਿਆਂ ਵਿੱਚ ਮੀਂਹ ਪੈ ਸਕਦਾ ਹੈ।

ਅੱਜ ਕਿਵੇ ਦਾ ਰਹੇਗਾ ਮੌਸਮ?

ਅੱਜ, ਜ਼ਿਆਦਾਤਰ ਜ਼ਿਲ੍ਹਿਆਂ ਵਿੱਚ ਮੌਸਮ ਖੁਸ਼ਕ ਅਤੇ ਧੁੱਪ ਵਾਲਾ ਰਹੇਗਾ। ਖਗੜੀਆ, ਮੁੰਗੇਰ, ਜਮੂਈ, ਭਾਗਲਪੁਰ ਅਤੇ ਬਾਂਕਾ ਵਿੱਚ ਹਲਕੇ ਮੀਂਹ ਦੀ ਉਮੀਦ ਹੈ। ਕੁਝ ਹੋਰ ਜ਼ਿਲ੍ਹਿਆਂ ਵਿੱਚ ਮੀਂਹ ਅਤੇ ਗਰਜ-ਤੂਫਾਨ ਵੀ ਸੰਭਵ ਹੈ। ਕੁਝ ਥਾਵਾਂ ‘ਤੇ ਹਲਕੀ ਬੂੰਦਾ-ਬਾਂਦੀ ਦੀ ਵੀ ਉਮੀਦ ਹੈ। ਰਾਜ ਵਿੱਚ ਵੱਧ ਤੋਂ ਵੱਧ ਤਾਪਮਾਨ 28-32 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ ਤਾਪਮਾਨ 20-24 ਡਿਗਰੀ ਸੈਲਸੀਅਸ ਦੇ ਵਿਚਕਾਰ ਰਹਿਣ ਦੀ ਉਮੀਦ ਹੈ।

ਪਟਨਾ ਵਿੱਚ ਕਿਵੇ ਦਾ ਰਹੇਗਾ ਮੌਸਮ?

ਪਟਨਾ ਅੱਜ ਬੱਦਲਵਾਈ ਰਹੇਗਾ। ਕੁਝ ਥਾਵਾਂ ‘ਤੇ ਮੀਂਹ ਵੀ ਸੰਭਵ ਹੈ। ਮੌਸਮ ਵਿਭਾਗ ਨੇ ਪਟਨਾ ਦੇ ਲਈ ਯੈਲੋ ਅਲਰਟ ਜਾਰੀ ਕੀਤਾ ਹੈ।

ਠੰਡ ਕਦੋਂ ਆਵੇਗੀ?

ਪਿੰਡਾਂ ਦੇ ਇਲਾਕਿਆਂ ਅਤੇ ਦਰਿਆਵਾਂ ਦੇ ਕੰਢੇ ਵੱਸੇ ਪਿੰਡਾਂ ਦੇ ਲੋਕਾਂ ਨੂੰ ਸਵੇਰ ਵੇਲੇ ਹੁਣ ਹਲਕੀ ਠੰਢ ਮਹਿਸੂਸ ਹੋਣ ਲੱਗ ਪਈ ਹੈ। ਇਸ ਦੇ ਨਾਲ ਇਨ੍ਹਾਂ ਇਲਾਕਿਆਂ ਵਿੱਚ ਹਲਕੇ ਪੱਧਰ ਦਾ ਧੁੰਦ ਛਾਉਣ ਲੱਗ ਪਿਆ ਹੈ। ਇੱਥੇ ਰਹਿਣ ਵਾਲੇ ਲੋਕਾਂ ਨੂੰ ਹੁਣ ਧੁੱਪ ਚੁਭਣ ਦੀ ਥਾਂ ਮਿੱਠੀ ਲੱਗਣ ਲੱਗ ਪਈ ਹੈ। ਧੁੱਪ ਵਿੱਚ ਬੈਠਣਾ ਲੋਕਾਂ ਨੂੰ ਹੁਣ ਸੁਕੂਨ ਦੇਣ ਲੱਗ ਪਿਆ ਹੈ। ਯੂੰ ਆਖੀਏ ਤਾਂ ਹੌਲੀ-ਹੌਲੀ ਗਰਮੀ ਦੀ ਤਪਸ਼ ਵਿਦਾ ਲੈ ਰਹੀ ਹੈ ਅਤੇ ਸਰਦੀ ਦੀ ਹਲਕੀ ਦਸਤਕ ਦੇਣ ਲੱਗੀ ਹੈ।

LEAVE A REPLY

Please enter your comment!
Please enter your name here