ਪੰਜਾਬ ਦੇ ਨਵਾਂਸ਼ਹਿਰ ’ਚ ਅੱਜ ਰਹੇਗੀ ਬਿਜਲੀ ਬੰਦ

0
284

ਨਵਾਂਸ਼ਹਿਰ : ਐਸ.ਡੀ.ਓ. ਪੰਜਾਬ ਸਟੇਟ ਪਾਵਰਕਾਮ ਲਿਮਟਿਡ ਸਬ ਡਿਵੀਜ਼ਨਲ ਦਫ਼ਤਰ ਸਿੰਘਪੁਰ (ਨੂਰਪੁਰਬੇਦੀ) ਇੰਜੀਨੀਅਰ ਅਖਿਲੇਸ਼ ਕੁਮਾਰ ਦੇ ਹਵਾਲੇ ਨਾਲ ਜਾਰੀ ਕੀਤੇ ਗਏ ਇੱਕ ਬਿਆਨ ਰਾਹੀਂ ਬਿਜਲੀ ਅਧਿਕਾਰੀਆਂ ਨੇ ਦੱਸਿਆ ਕਿ ਬਿਜਲੀ ਲਾਈਨਾਂ ਦੀ ਤੁਰੰਤ ਮੁਰੰਮਤ ਕੀਤੇ ਜਾਣ ਕਾਰਨ 11 ਕੇ.ਵੀ. ਪਿੰਡ ਹਰੀਪੁਰ ਦੇ ਫੀਡਰ ਦੇ ਅਧੀਨ ਆਉਂਦੇ ਵੱਖ-ਵੱਖ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਾਪਤ ਪਰਮਿਟ ਅਨੁਸਾਰ ਬੰਦ ਰੱਖੀ ਜਾਵੇਗੀ। ਜਿਸ ਦੇ ਤਹਿਤ ਅੱਜ ਸਵੇਰੇ 9.30 ਵਜੇ ਤੋਂ ਸ਼ਾਮ 4 ਵਜੇ ਤੱਕ ਪਚਰੰਡਾ, ਰਾਏਪੁਰ, ਝੱਜ, ਹੀਰਪੁਰ, ਰਾਮਪੁਰ ਨਿਚਲਾ ਅਤੇ ਡੂਮੇਵਾਲ ਆਦਿ ਪਿੰਡਾਂ ਦੀ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।

ਸਹਾਇਕ ਇੰਜੀ. ਸ਼ਹਿਰੀ ਉਪ ਮੰਡਲ ਨਵਾਂਸ਼ਹਿਰ ਨੇ ਪ੍ਰੈਸ ਬਿਆਨ ਵਿੱਚ ਦੱਸਿਆ ਕਿ 66 ਕੇ.ਵੀ. ਸਬ ਸਟੇਸ਼ਨ ਨਵਾਂਸ਼ਹਿਰ ਤੋਂ ਚੱਲਦੇ 11 ਕੇ.ਵੀ. ਦਾਨਾ ਮੰਡੀ ਫੀਡਰ ਦੀ ਜਰੂਰੀ ਮੁਰੰਮਤ ਦੇ ਕਾਰਨ ਅੱਜ ਸਵੇਰੇ ਸਾਢੇ 10 ਤੋਂ ਬਾਅਦ ਦੁਪਹਿਰ ਡੇਢ ਵਜੇ ਤੱਕ ਬਿਜਲੀ ਦੀ ਸਪਲਾਈ ਬੰਦ ਰਹੇਗੀ ਜਿਸ ਦੇ ਕਾਰਨ ਨਵੀਂ ਆਬਾਦੀ, ਈਬਰਾਹੀਮ ਬਸਤੀ, ਕਰਿਆਮ ਰੋਡ, ਬਾਲਮੀਕੀ ਮੋਹੱਲਾ, ਦਲੀਪ ਨਗਰ, ਸ਼ਿਵ ਕਾਲੋਨੀ, ਖਾਰਾ ਖੂਹ, ਬਕਰਖਾਨਾ ਰੋਡ, ਚਰਚ ਕਾਲੋਨੀ, ਮੂਸਾਪੁਰ ਰੋਡ, ਦਾਨਾ ਮੰਡੀ, ਰਵਿਦਾਸ ਨਗਰ ਤੇ ਇਸ ਦੇ ਨਾਲ ਲੱਗਦੇ ਮੋਹੱਲਿਆਂ ਦੀ ਬਿਜਲੀ ਸਪਲਾਈ ਬੰਦ ਰਹੇਗੀ।

LEAVE A REPLY

Please enter your comment!
Please enter your name here