ਜਲੰਧਰ : 66 ਕੇ.ਵੀ. ਫੋਕਲ ਪੁਆਇੰਟ-1 ਤੋਂ ਚੱਲਣ ਵਾਲੇ ਓਵਰਲੋਡਿਡ ਫੀਡਰ 11 ਕੇ.ਵੀ. ਬਾਬਾ ਮੋਹਨ ਦਾਸ ਫੀਡਰ ਦੇ ਨਾਲ ਨਵੇਂ ਫੀਡਰ ਦੇ ਨਿਰਮਾਣ ਦੇ ਮੱਦੇਨਜ਼ਰ, 11 ਜਨਵਰੀ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਤੱਕ ਬਿਜਲੀ ਬੰਦ ਰਹੇਗੀ।
ਇਸ ਦੇ ਚੱਲਦੇ ਬੈਂਕ ਕਲੋਨੀ, ਵੀਨਸ ਵੈਲੀ, ਬਾਬਾ ਮੋਹਨ ਦਾਸ ਕਲੋਨੀ, ਅੰਮ੍ਰਿਤ ਵਿਹਾਰ, ਨਿਊ ਅੰਮ੍ਰਿਤ ਵਿਹਾਰ, ਬਸੰਤ ਕੁੰਜ, ਤ੍ਰਿਲੋਕ ਐਵੇਨਿਊ, ਗੁਰੂ ਅਮਰਦਾਸ ਕਲੋਨੀ, ਨੌਰਥ ਫਲਾਵਰ ਕਲੋਨੀ, ਗੁਰਬੰਤਾ ਸਿੰਘ, ਬਾਬਾ ਈਸ਼ਵਰ ਦਾਸ ਕਲੋਨੀ ਅਤੇ ਆਲੇ-ਦੁਆਲੇ ਦੇ ਖੇਤਰ ਪ੍ਰਭਾਵਿਤ ਹੋਣਗੇ।










