ਮਸ਼ਹੂਰ ਤੇਲਗੂ ਫ਼ਿਲਮ ਦੇ ਅਦਾਕਾਰ ਮੱਛੀ ਵੈਂਕਟ ਦਾ 53 ਸਾਲ ਉਮਰ ‘ਚ ਹੋਇਆ ਦੇਹਾਂਤ

0
156

ਮੁੰਬਈ : ਮਸ਼ਹੂਰ ਤੇਲਗੂ ਫ਼ਿਲਮ ਅਦਾਕਾਰ ਅਤੇ ਕਾਮੇਡੀਅਨ ਮੱਛੀ ਵੈਂਕਟ ਹੁਣ ਸਾਡੇ ਵਿੱਚ ਨਹੀਂ ਰਹੇ। ਉਹ 53 ਸਾਲ ਦੇ ਸਨ ਅਤੇ ਗੁਰਦੇ ਫੇਲ੍ਹ ਹੋਣ ਕਾਰਨ ਹੈਦਰਾਬਾਦ ਦੇ ਇਕ ਹਸਪਤਾਲ ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ। ਵੈਂਕਟ ਕਈ ਮਹੀਨਿਆਂ ਤੋਂ ਗੁਰਦੇ ਦੀ ਬਿਮਾਰੀ ਤੋਂ ਪੀੜਤ ਸਨ।

ਹਾਲ ਹੀ ਵਿੱਚ ਉਨ੍ਹਾਂ ਦੀ ਸਿਹਤ ਹੋਰ ਵਿਗੜ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਨੇ ਉਨ੍ਹਾਂ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਉਹ ਸਫ਼ਲ ਨਹੀਂ ਹੋ ਸਕੇ। ਇਸ ਖ਼ਬਰ ਤੋਂ ਬਾਅਦ ਇੰਡਸਟਰੀ ਵਿੱਚ ਸੋਗ ਹੈ। ਵੈਂਕਟ ਆਪਣੀ ਪਤਨੀ ਅਤੇ ਤਿੰਨ ਬੱਚਿਆਂ ਨੂੰ ਪਿੱਛੇ ਛੱਡ ਗਏ ਹਨ। ਉਨ੍ਹਾਂ ਦੀ ਮੌਤ ਕਾਰਨ ਸਿਨੇਮਾ ਇੰਡਸਟਰੀ ਵਿੱਚ ਡੂੰਘਾ ਸੋਗ ਹੈ। ਪ੍ਰਸ਼ੰਸਕ ਅਤੇ ਸਾਥੀ ਕਲਾਕਾਰ ਉਨ੍ਹਾਂ ਨੂੰ ਯਾਦ ਕਰ ਰਹੇ ਹਨ।

ਡਾਕਟਰਾਂ ਨੇ ਦਿੱਤੀ ਸੀ ਗੁਰਦੇ ਟ੍ਰਾਂਸਪਲਾਂਟ ਦੀ ਸਲਾਹ
ਡਾਕਟਰਾਂ ਨੇ ਵੈਂਕਟ ਨੂੰ ਗੁਰਦੇ ਟ੍ਰਾਂਸਪਲਾਂਟ ਕਰਵਾਉਣ ਦੀ ਸਲਾਹ ਦਿੱਤੀ ਸੀ, ਪਰ ਇਹ ਪ੍ਰਕਿ ਰਿਆ ਬਹੁਤ ਮਹਿੰਗੀ ਸੀ। ਪਰਿਵਾਰ ਕੋਲ ਇਸ ਖਰਚ ਨੂੰ ਸਹਿਣ ਲਈ ਪੈਸੇ ਨਹੀਂ ਸਨ। ਇਲਾਜ ਦੌਰਾਨ, ਵੈਂਕਟ ਨੂੰ ਡਾਇਲਸਿਸ ਅਤੇ ਵੈਂਟੀਲੇਟਰ ਸਪੋਰਟ ‘ਤੇ ਰੱਖਿਆ ਗਿਆ ਸੀ, ਫਿਰ ਵੀ ਉਨ੍ਹਾਂ ਦੀ ਹਾਲਤ ਵਿਗੜ ਗਈ ਅਤੇ ਅੰਤ ਵਿੱਚ ਉਨ੍ਹਾਂ ਦੀ ਮੌਤ ਹੋ ਗਈ।

ਧੀ ਨੇ ਮਦਦ ਲਈ ਕੀਤੀ ਸੀ ਬੇਨਤੀ
ਇਸ ਮਹੀਨੇ ਦੇ ਸ਼ੁਰੂ ਵਿੱਚ, ਜਦੋਂ ਵੈਂਕਟ ਦੀ ਸਿਹਤ ਵਿਗੜ ਗਈ, ਤਾਂ ਉਨ੍ਹਾਂ ਨੂੰ ਆਈ.ਸੀ.ਯੂ. ਵਿੱਚ ਦਾਖਲ ਕਰਵਾਇਆ ਗਿਆ ਸੀ। ਉਨ੍ਹਾਂ ਦੀ ਧੀ ਨੇ ਕਿਹਾ ਸੀ, “ਪਾਪਾ ਦੀ ਹਾਲਤ ਬਹੁਤ ਗੰਭੀਰ ਹੈ। ਉਨ੍ਹਾਂ ਨੂੰ ਗੁਰਦੇ ਦੇ ਟ੍ਰਾਂਸਪਲਾਂਟ ਦੀ ਲੋੜ ਹੈ, ਜਿਸ ‘ਤੇ ਲਗਭਗ 50 ਲੱਖ ਰੁਪਏ ਖਰਚ ਹੋਣਗੇ।”

ਪ੍ਰਭਾਸ ਤੋਂ ਮਦਦ ਦੀ ਉਮੀਦ , ਪਰ ਕੋਈ ਮਦਦ ਨਹੀਂ ਮਿਲੀ
ਜਦੋਂ ਇਲਾਜ ਦਾ ਖਰਚਾ ਵਧਣ ਲੱਗਾ, ਤਾਂ ਵੈਂਕਟ ਦੇ ਪਰਿਵਾਰ ਨੂੰ ਇਕ ਫੋਨ ਆਇਆ, ਜਿਸ ਵਿੱਚ ਕਿਹਾ ਗਿਆ ਸੀ ਕਿ ਸੁਪਰਸਟਾਰ ਪ੍ਰਭਾਸ ਤੋਂ ਮਦਦ ਮਿਲੇਗੀ। ਪਰ ਬਾਅਦ ਵਿੱਚ ਉਨ੍ਹਾਂ ਦੇ ਰਿਸ਼ਤੇਦਾਰ ਨੇ ਸਪੱਸ਼ਟ ਕੀਤਾ ਕਿ ਇਹ ਫੋਨ ਫਰਜ਼ੀ ਸੀ। ਪ੍ਰਭਾਸ ਨੂੰ ਇਸ ਬਾਰੇ ਕੁਝ ਨਹੀਂ ਪਤਾ ਸੀ ਅਤੇ ਪਰਿਵਾਰ ਨੂੰ ਕੋਈ ਵਿੱਤੀ ਮਦਦ ਨਹੀਂ ਮਿਲੀ।

ਖਲਨਾਇਕ ਤੋਂ ਕਾਮੇਡੀਅਨ ਤੱਕ ਦਾ ਸਫ਼ਰ
ਮੱਛੀ ਵੈਂਕਟ ਦਾ ਜਨਮ 1971 ਵਿੱਚ ਆਂਧਰਾ ਪ੍ਰਦੇਸ਼ ਦੇ ਮਛਲੀਪਟਨਮ ਵਿੱਚ ਹੋਇਆ ਸੀ। ਉਨ੍ਹਾਂ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ ਸਾਲ 2000 ਵਿੱਚ ਫਿਲਮ “ਸਮੱਕਾ ਸਾਰਾੱਕਾ” ਨਾਲ ਕੀਤੀ ਸੀ। ਸ਼ੁਰੂ ਵਿੱਚ ਉਹ ਇਕ ਖਲਨਾਇਕ ਦੀ ਭੂਮਿਕਾ ਨਿਭਾਉਂਦੇ ਸਨ, ਪਰ ਬਾਅਦ ਵਿੱਚ ਉਨ੍ਹਾਂ ਨੇ ਕਾਮੇਡੀ ਕਿਰਦਾਰਾਂ ਵਿੱਚ ਨਾਮ ਕਮਾਇਆ।

ਆਖਰੀ ਫਿਲਮ: ‘ਕੌਫੀ ਵਿਦ ਏ ਕਿਲਰ’
ਉਨ੍ਹਾਂ ਦੀ ਆਖਰੀ ਫਿਲਮ 2025 ਵਿੱਚ ‘ਕੌਫੀ ਵਿਦ ਏ ਕਿਲਰ’ ਸੀ, ਜਿਸਦਾ ਨਿਰਦੇਸ਼ਨ ਆਰ. ਪੀ. ਪਟਨਾਇਕ ਨੇ ਕੀਤਾ ਸੀ।

LEAVE A REPLY

Please enter your comment!
Please enter your name here