ਹਿਸਾਰ : ਭਲਕੇ ਹਰਿਆਣਾ ਦੀ ਧਰਤੀ ਇਕ ਸੁਨਹਿਰੀ ਪਲ ਦੀ ਗਵਾਹ ਬਣਨ ਜਾ ਰਹੀ ਹੈ, ਜਦੋਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇੱਥੇ ਆਉਣਗੇ ਅਤੇ ਵਿਕਾਸ ਦੀ ਨਵੀਂ ਕਹਾਣੀ ਲਿਖਣਗੇ। ਇਸ ਮੌਕੇ ਯਮੁਨਾਨਗਰ ਅਤੇ ਹਿਸਾਰ ਵਿੱਚ ਕਈ ਮਹੱਤਵਪੂਰਨ ਪ੍ਰੋਜੈਕਟਾਂ ਦਾ ਨੀਂਹ ਪੱਥਰ ਰੱਖਿਆ ਜਾਵੇਗਾ।
ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਭਲਕੇ ਯਾਨੀ ਸੋਮਵਾਰ ਨੂੰ ਹਿਸਾਰ ਵਿੱਚ ਹਰਿਆਣਾ ਦੇ ਪਹਿਲੇ ਹਵਾਈ ਅੱਡੇ ਦਾ ਉਦਘਾਟਨ ਕਰਨਗੇ। ਪ੍ਰਧਾਨ ਮੰਤਰੀ ਹਿਸਾਰ ਅਤੇ ਅਯੁੱਧਿਆ ਦਰਮਿਆਨ ਚੱਲਣ ਵਾਲੀ ਉਡਾਣ ਨੂੰ ਵੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਇਸ ਤੋਂ ਬਾਅਦ ਪ੍ਰਧਾਨ ਮੰਤਰੀ ਰੈਲੀ ਨੂੰ ਸੰਬੋਧਨ ਵੀ ਕਰਨਗੇ।
ਮਹਾਰਾਜਾ ਅਗਰਸੇਨ ਹਵਾਈ ਅੱਡਾ, ਹਿਸਾਰ ਤੋਂ ਉਡਾਣਾਂ ਨੂੰ ਮਿਲਣਗੇ ਖੰਭ
ਪ੍ਰਧਾਨ ਮੰਤਰੀ ਨਰੇਂਦਰ ਮੋਦੀ ਹਿਸਾਰ ਦੇ ਮਹਾਰਾਜਾ ਅਗਰਸੇਨ ਹਵਾਈ ਅੱਡੇ ਤੋਂ ਹਵਾਈ ਸੇਵਾਵਾਂ ਦਾ ਉਦਘਾਟਨ ਕਰਨਗੇ। ਇਸ ਇ ਤਿਹਾਸਕ ਮੌਕੇ ‘ਤੇ ਉਹ ਅਯੁੱਧਿਆ ਲਈ ਪਹਿਲੀ ਉਡਾਣ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕਰਨਗੇ। ਹਿਸਾਰ ਤੋਂ ਅਯੁੱਧਿਆ ਲਈ ਹਫ਼ਤੇ ਵਿੱਚ ਦੋ ਉਡਾਣਾਂ, ਹਿਸਾਰ-ਜੰਮੂ, ਹਿਸਾਰ-ਅਹਿਮਦਾਬਾਦ, ਹਿਸਾਰ-ਜੈਪੁਰ ਅਤੇ ਹਿਸਾਰ-ਚੰਡੀਗੜ੍ਹ ਲਈ ਹਫ਼ਤੇ ਵਿੱਚ ਤਿੰਨ ਉਡਾਣਾਂ ਦੇਸ਼ ਅਤੇ ਹਰਿਆਣਾ ਦੇ ਹਵਾਬਾਜ਼ੀ ਖੇਤਰ ਵਿੱਚ ਇਕ ਨਵਾਂ ਇਤਿਹਾਸ ਰਚਣਗੀਆਂ।
ਇਸੇ ਦਿਨ ਹਿਸਾਰ ਹਵਾਈ ਅੱਡੇ ਦੇ ਦੂਜੇ ਪੜਾਅ ਦਾ ਨੀਂਹ ਪੱਥਰ ਰੱਖਿਆ ਜਾਵੇਗਾ, ਜਿਸ ‘ਤੇ 413 ਕਰੋੜ ਰੁਪਏ ਦੀ ਲਾਗਤ ਆਵੇਗੀ। ਇਹ ਪੜਾਅ 17 ਅਪ੍ਰੈਲ, 2027 ਤੱਕ ਪੂਰਾ ਹੋ ਜਾਵੇਗਾ ਅਤੇ 37,790 ਵਰਗ ਮੀਟਰ ਦੇ ਵਿਸ਼ਾਲ ਯਾਤਰੀ ਟਰਮੀਨਲ, 2,235 ਵਰਗ ਮੀਟਰ ਦੇ ਕਾਰਗੋ ਟਰਮੀਨਲ ਅਤੇ ਏਅਰ ਟ੍ਰੈਫਿਕ ਕੰਟਰੋਲ ਭਵਨ ਨਾਲ ਹਰਿਆਣਾ ਦਾ ਨਾਮ ਰੌਸ਼ਨ ਕਰੇਗਾ। ਇਹ ਹਵਾਈ ਅੱਡਾ ਹਿਸਾਰ ਨੂੰ ਕਨੈਕਟੀਵਿਟੀ ਦਾ ਨਵਾਂ ਸਿਤਾਰਾ ਬਣਾ ਦੇਵੇਗਾ ਅਤੇ ਕਾਰੋਬਾਰ ਦੀਆਂ ਨਵੀਆਂ ਉਚਾਈਆਂ ਨੂੰ ਛੂਹਣ ਦਾ ਰਾਹ ਪੱਧਰਾ ਕਰੇਗਾ।







