ਐਨ.ਆਈ.ਏ ਪਾਕਿਸਤਾਨ ਦਾ ਜਾਸੂਸ ਕੀਤਾ ਗ੍ਰਿਫ਼ਤਾਰ, 2 ਹਫ਼ਤਿਆਂ ‘ਚ 12 ਲੋਕ ਗ੍ਰਿਫ਼ਤਾਰ

0
106

ਨਵੀਂ ਦਿੱਲੀ: ਰਾਸ਼ਟਰੀ ਜਾਂਚ ਏਜੰਸੀ (NIA) ਨੇ ਇੱਕ ਵੱਡਾ ਖੁਲਾਸਾ ਕਰਦੇ ਹੋਏ,  ਸੀ.ਆਰ.ਪੀ.ਐਫ ਦੇ ਇੱਕ ਪਾਕਿਸਤਾਨ ਦੇ ਲਈ ਜਾਸੂਸੀ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਗ੍ਰਿਫ਼ਤਾਰ ਜਵਾਨ ਦਾ ਨਾਮ ਮੋਤੀ ਰਾਮ ਜਾਟ ਹੈ ਅਤੇ ਉਹ 2023 ਤੋਂ ਪਾਕਿਸਤਾਨੀ ਖੁਫੀਆ ਏਜੰਸੀ (ਪੀ.ਆਈ.ਓ) ਨੂੰ ਭਾਰਤ ਦੀ ਸੁਰੱਖਿਆ ਨਾਲ ਸਬੰਧਤ ਗੁਪਤ ਜਾਣਕਾਰਿਆਂ ਦੇ ਰਿਹਾ ਸੀ।

ਜਾਸੂਸੀ ਦੇ ਬਦਲੇ ਮਿਲਦੇ ਸੀ ਪੈਸੇ

ਐਨ.ਆਈ.ਏ ਦੇ ਅਨੁਸਾਰ, ਮੋਤੀ ਰਾਮ ਨੂੰ ਪਾਕਿਸਤਾਨੀ ਅਧਿਕਾਰੀਆਂ ਤੋਂ ਪੈਸੇ ਮਿਲਦੇ ਸਨ ਤਾਂ ਜੋ ਉਹ ਉਨ੍ਹਾਂ ਨੂੰ ਸੁਰੱਖਿਆ ਸੰਬੰਧੀ ਸੰਵੇਦਨਸ਼ੀਲ ਜਾਣਕਾਰੀ ਪ੍ਰਦਾਨ ਕਰ ਸਕੇ। ਉਸਨੂੰ ਦਿੱਲੀ ਤੋਂ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਅਤੇ ਪੁੱਛਗਿੱਛ ਜਾਰੀ ਹੈ। ਦਿੱਲੀ ਦੀ ਪਟਿਆਲਾ ਹਾਊਸ ਕੋਰਟ ਨੇ ਮੋਤੀ ਰਾਮ ਨੂੰ 6 ਜੂਨ ਤੱਕ ਐਨ.ਆਈ.ਏ ਦੀ ਹਿਰਾਸਤ ਵਿੱਚ ਭੇਜ ਦਿੱਤਾ ਹੈ ਤਾਂ ਜੋ ਜਾਂਚ ਏਜੰਸੀ ਉਸ ਤੋਂ ਹੋਰ ਜਾਣਕਾਰੀ ਪ੍ਰਾਪਤ ਕਰ ਸਕੇ।

2 ਹਫ਼ਤਿਆਂ ਵਿੱਚ 12 ਲੋਕ ਗ੍ਰਿਫ਼ਤਾਰ

ਐਨ.ਆਈ.ਏ ਨੇ ਕਿਹਾ ਕਿ 22 ਅਪ੍ਰੈਲ ਨੂੰ ਜੰਮੂ-ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਜਾਸੂਸੀ ਵਿਰੁੱਧ ਇੱਕ ਵਿਸ਼ੇਸ਼ ਅਭਿਆਨ ਚਲਾਇਆ ਜਾ ਰਹੀ ਹੈ। ਇਸ ਦੌਰਾਨ, ਪਿਛਲੇ ਦੋ ਵਿੱਚ ਹਫ਼ਤਿਆਂ ਵਿੱਚ ਪੰਜਾਬ, ਹਰਿਆਣਾ ਅਤੇ ਉੱਤਰ ਪ੍ਰਦੇਸ਼ ਤੋਂ ਘੱਟੋ-ਘੱਟ 12 ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।

ਦੋ ਔਰਤਾਂ ਵੀ ਸ਼ਾਮਲ

ਜੋਤੀ ਮਲਹੋਤਰਾ (ਹਰਿਆਣਾ ਤੋਂ) ਜੋ ਕਿ ਸੋਸ਼ਲ ਮੀਡੀਆ ‘ਤੇ ਬਹੁਤ ਸਰਗਰਮ ਹੈ, ਜਿਸਦੇ ਯੂਟਿਊਬ ‘ਤੇ 3.77 ਲੱਖ ਸਬਸਕ੍ਰਾਈਬਰ ਹਨ ਅਤੇ ਇੰਸਟਾਗ੍ਰਾਮ ‘ਤੇ 1.33 ਲੱਖ ਫਾਲੋਅਰਜ਼ ਹਨ। ਗੁਜ਼ਾਲਾ (31 ਸਾਲ, ਪੰਜਾਬ ਤੋਂ) ਦੋਵੇਂ ਔਰਤਾਂ ਪਾਕਿਸਤਾਨ ਹਾਈ ਕਮਿਸ਼ਨ ਵਿੱਚ ਤਾਇਨਾਤ ਇੱਕ ਅਧਿਕਾਰੀ ਅਹਿਸਾਨ-ਉਰ-ਰਹੀਮ (ਉਰਫ਼ ਦਾਨਿਸ਼) ਦੇ ਸੰਪਰਕ ਵਿੱਚ ਸਨ। ਜਾਂਚ ਏਜੰਸੀਆਂ ਦਾ ਕਹਿਣਾ ਹੈ ਕਿ ਉੱਤਰੀ ਭਾਰਤ ਵਿੱਚ ਪਾਕਿਸਤਾਨ ਨਾਲ ਜੁੜਿਆ ਇੱਕ ਸਰਗਰਮ ਜਾਸੂਸੀ ਨੈੱਟਵਰਕ ਕੰਮ ਕਰ ਰਿਹਾ ਹੈ, ਜਿਸਦਾ ਖੁਲਾਸਾ ਹੁਣ ਹੋ ਰਿਹਾ ਹੈ।

LEAVE A REPLY

Please enter your comment!
Please enter your name here