ਫਰੀਦਾਬਾਦ ਜ਼ਿਲ੍ਹੇ ’ਚ ਸਟੰਟ ਕਰਦੇ ਸਮੇਂ ਨਾਬਾਲਗ ਦੀ ਹੋਈ ਮੌਤ

0
152

ਫਰੀਦਾਬਾਦ : ਫਰੀਦਾਬਾਦ ਜ਼ਿਲ੍ਹੇ ਵਿੱਚ ਸਟੰਟ ਕਰਦੇ ਸਮੇਂ ਇੱਕ ਨਾਬਾਲਗ ਦੀ ਜਾਨ ਚਲੀ ਗਈ। ਦੱਸ ਦੇਈਏ ਕਿ ਫਰੀਦਾਬਾਦ ਦੇ  ਧੌਜ ਥਾਣਾ ਖੇਤਰ ਦੇ ਪਿੰਡ ਸਿਰੋਹੀ ਦੇ ਪਹਾੜ ‘ਤੇ ਸਟੰਟ ਕਰਦੇ ਸਮੇਂ ਥਾਰ 100 ਫੁੱਟ ਡੂੰਘੀ ਖਾਈ ਵਿੱਚ ਡਿੱਗ ਗਿਆ। ਦੱਸਿਆ ਜਾ ਰਿਹਾ ਹੈ ਕਿ ਗੱਡੀ ਸਟੰਟ ਦੇ ਦੌਰਾਨ ਗਲਤ ਗੇਅਰ ਦੇ ਕਾਰਨ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਖਾਈ ਵਿੱਚ ਡਿੱਗ ਗਈ। ਫਿਲਹਾਲ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।

ਹਾਦਸੇ ਵਿੱਚ 15 ਸਾਲਾ ਸੋਹਨ ਦੀ ਮੌਤ ਹੋ ਗਈ, ਜਦੋਂ ਕਿ ਵਿਕਾਸ (20) ਅਤੇ ਹੇਮੰਤ (16) ਜ਼ਖਮੀ ਹੋ ਗਏ। ਜ਼ਖਮੀਆਂ ਦਾ ਇਲਾਜ ਧੌਜ ਦੇ ਅਲਫਲਾਹ ਹਸਪਤਾਲ ਵਿੱਚ ਕੀਤਾ ਜਾ ਰਿਹਾ ਹੈ। ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਬਾਦਸ਼ਾਹ ਖਾਨ ਹਸਪਤਾਲ ਭੇਜ ਦਿੱਤਾ ਹੈ।

LEAVE A REPLY

Please enter your comment!
Please enter your name here