ਜਾਖਲ-ਬੁਢਲਾਡਾ ਰੋਡ ‘ਤੇ ਇਕ ਨਿੱਜੀ ਬੱਸ ਨੂੰ ਲੱਗੀ ਭਿਆਨਕ ਅੱਗ

0
149

ਪੰਜਾਬ  : ਪੰਜਾਬ ਦੇ ਸੰਗਰੂਰ ਤੋਂ ਵੱਡੇ ਹਾਦਸੇ ਤੋਂ ਬਚਾਅ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਜਾਖਲ-ਬੁਢਲਾਡਾ ਰੋਡ ‘ਤੇ ਇਕ ਨਿੱਜੀ ਬੱਸ ਨੂੰ ਅੱਗ ਲੱਗ ਗਈ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਪੂਰੀ ਬੱਸ ਨੂੰ ਆਪਣੀ ਲਪੇਟ ‘ਚ ਲੈ ਲਿਆ। ਬੱਸ ਨੂੰ ਪੈਟਰੋਲ ਪੰਪ ਦੇ ਬਿਲਕੁਲ ਨੇੜੇ ਅੱਗ ਲੱਗ ਗਈ, ਜਿਸ ਕਾਰਨ ਦਹਿਸ਼ਤ ਦਾ ਮਾਹੌਲ ਬਣ ਗਿਆ। ਇਸ ਦੌਰਾਨ ਕੋਈ ਵੱਡਾ ਹਾਦਸਾ ਵਾਪਰ ਸਕਦਾ ਸੀ। ਬੱਸ ਵਿੱਚ ਕੋਈ ਸਵਾਰੀ ਨਹੀਂ ਸੀ।

ਦੱਸਿਆ ਜਾ ਰਿਹਾ ਹੈ ਕਿ ਬੱਸ ਦੇ ਟਾਇਰ ‘ਚ ਹਵਾ ਭਰਨ ਦੌਰਾਨ ਇਹ ਘਟਨਾ ਵਾਪਰੀ। ਸੰਗਰੂਰ ਦੇ ਲਹਿਰਾਗਾਗਾ ‘ਚ ਟਾਇਰ ‘ਚ ਹਵਾ ਭਰਦੇ ਸਮੇਂ ਕਿਤੇ ਸਪਾਰਕਿੰਗ ਹੋਣ ਕਾਰਨ ਬੱਸ ਨੂੰ ਅੱਗ ਲੱਗ ਗਈ ਅਤੇ ਬੱਸ ਅੱਗ ਦੇ ਗੋਲੇ ‘ਚ ਬਦਲ ਗਈ। ਮੌਕੇ ‘ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ ਗਿਆ, ਜਿਸ ਨੇ ਆ ਕੇ ਬੱਸ ‘ਚ ਲੱਗੀ ਅੱਗ ‘ਤੇ ਕਾਬੂ ਪਾਇਆ।

LEAVE A REPLY

Please enter your comment!
Please enter your name here