Google search engine
Home ਦੇਸ਼ ਦਿੱਲੀ ਦੇ ਮਟਿਆਲਾ ਦੇ ਮੱਛੀ ਬਾਜ਼ਾਰ ’ਚ 400 ਝੌਂਪੜੀਆਂ ’ਚ ਲੱਗੀ ਭਿਆਨਕ...

ਦਿੱਲੀ ਦੇ ਮਟਿਆਲਾ ਦੇ ਮੱਛੀ ਬਾਜ਼ਾਰ ’ਚ 400 ਝੌਂਪੜੀਆਂ ’ਚ ਲੱਗੀ ਭਿਆਨਕ ਅੱਗ

0
57

ਨਵੀਂ ਦਿੱਲੀ : ਦਵਾਰਕਾ ਜ਼ਿਲ੍ਹੇ ਦੇ ਮਟਿਆਲਾ ਪਿੰਡ ਦੇ ਮੱਛੀ ਬਾਜ਼ਾਰ ਵਿੱਚ ਬੀਤੀ ਰਾਤ ਅਚਾਨਕ ਅੱਗ ਲੱਗ ਗਈ। ਦੇਖਦੇ ਹੀ ਦੇਖਦੇ ਅੱਗ ਦੀਆਂ ਲਪਟਾਂ ਨੇ ਭਿਆਨਕ ਰੂਪ ਧਾਰਨ ਕਰ ਲਿਆ। ਫਾਇਰ ਕੰਟਰੋਲ ਰੂਮ ਨੂੰ ਦੇਰ ਰਾਤ ਕਰੀਬ 12:00 ਵਜੇ ਦੇ ਆਲੇ-ਦੁਆਲੇ ਸੂਚਨਾ ਦਿੱਤੀ ਗਈ। ਮੌਕੇ ’ਤੇ 7 ਅੱਗ ਬਝਾਉਣ ਵਾਲੀਆਂ ਗੱਡਿਆ ਅਤੇ 35 ਫਾਇਰਫਾਈਟਰਾਂ ਦੀ ਇੱਕ ਟੀਮ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ।

ਭਿਆਨਕ ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਸਹਾਇਕ ਡਿਵੀਜ਼ਨ ਅਧਿਕਾਰੀ ਆਰ.ਕੇ. ਯਾਦਵ, ਸਟੇਸ਼ਨ ਅਧਿਕਾਰੀ ਮੁਕੁਲ ਭਾਰਦਵਾਜ ਅਤੇ ਬੱਤੀ ਲਾਲ ਵੀ ਪਹੁੰਚੇ। ਅੱਗ ਦੀ ਗੰਭੀਰਤਾ ਨੂੰ ਦੇਖਦੇ ਹੋਏ ਹੋਰ ਵੀ ਗੱਡੀਆਂ ਮੌਕੇ ’ਤੇ ਰਵਾਨਾ ਕੀਤੀਆਂ ਗਿਆ।

ਕਈ ਸੀਨੀਅਰ ਅਧਿਕਾਰੀ ਮੌਕੇ ‘ਤੇ ਪਹੁੰਚੇ

ਡਿਵੀਜ਼ਨ ਅਧਿਕਾਰੀ ਰਵਿੰਦਰ ਨੂੰ ਵੀ ਬਾਅਦ ਵਿੱਚ ਭੇਜਿਆ ਗਿਆ। ਉਸ ਦੇ ਬਾਅਦ ਵੀ ਅੱਗ ‘ਤੇ ਕਾਬੂ ਨਹੀਂ ਪਾਇਆ ਜਾ ਸਕਿਆ। ਅੱਗ ਦੀ ਗੰਭੀਰਤਾ ਨੂੰ ਦੇਖਦੇ ਹੋਏ, ਅੱਗ ਨੂੰ ਮੱਧਮ ਸ਼੍ਰੇਣੀ ਵਿੱਚ ਸ਼੍ਰੇਣੀਬੱਧ ਕੀਤਾ ਗਿਆ। ਡਿਪਟੀ ਚੀਫ਼ ਫਾਇਰ ਅਫ਼ਸਰ ਏ.ਕੇ. ਮਲਿਕ ਅਤੇ ਡਿਵੀਜ਼ਨ ਅਫ਼ਸਰ ਸੰਦੀਪ ਦੁੱਗਲ ਵੀ ਦੇਰ ਰਾਤ ਮੌਕੇ ‘ਤੇ ਪਹੁੰਚੇ।

400 ਝੌਂਪੜੀਆਂ ਸੜ ਕੇ ਸੁਆਹ

ਜਾਣਕਾਰੀ ਅਨੁਸਾਰ, ਮਟਿਆਲਾ ਪਿੰਡ ਵਿੱਚ ਅੱਗ ਲਗਭਗ 400 ਝੌਂਪੜੀਆਂ ਵਿੱਚ ਲੱਗੀ ਹੈ,  ਦੇਰ ਰਾਤ 2.30 ਵਜੇ ਦੇ ਕਰੀਬ ਅੱਗ ‘ਤੇ ਕਾਬੂ ਪਾਉਣ ਵਿੱਚ ਫਾਇਰ ਬ੍ਰਿਗੇਡ ਟੀਮ ਨੂੰ ਸਫਲਤਾ ਮਿਲੀ। ਇਸ ਤੋਂ ਬਾਅਦ ਕੂਲਿੰਗ ਆਪ੍ਰੇਸ਼ਨ ਸ਼ੁਰੂ ਕੀਤੇ ਗਏ। ਅੱਗ ‘ਤੇ ਸਵੇਰੇ 4:00 ਵਜੇ ਦੇ ਕਰੀਬ ਕਾਬੂ ਪਾ ਲਿਆ ਗਿਆ।

ਅਧਿਕਾਰੀਆਂ ਦੇ ਅਨੁਸਾਰ, ਅੱਗ ਲੱਗਣ ਦੀ ਸੂਚਨਾ ਮਿਲਣ ਤੋਂ ਬਾਅਦ ਕੁੱਲ 24 ਫਾਇਰ ਬ੍ਰਿਗੇਡ ਗੱਡੀਆਂ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ। ਚਾਰ ਘੰਟਿਆਂ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ‘ਤੇ ਕਾਬੂ ਪਾਇਆ ਗਿਆ। ਇਹ ਰਾਹਤ ਦੀ ਗੱਲ ਹੈ ਕਿ ਇਸ ਹਾਦਸੇ ਵਿੱਚ ਕੋਈ ਜ਼ਖਮੀ ਜਾਂ ਮਾਰਿਆ ਨਹੀਂ ਗਿਆ। ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ।

LEAVE A REPLY

Please enter your comment!
Please enter your name here