ਸਿੰਗਾਪੁਰ : ਭਾਰਤੀ ਜਲ ਸੈਨਾ ਸਿੰਗਾਪੁਰ ਨਾਲ ਆਪਣੇ ਫੌਜੀ ਅਭਿਆਸ SIMBEX ਦੇ 32ਵੇਂ ਐਡੀਸ਼ਨ ਵਿੱਚ ਹਿੱਸਾ ਲਵੇਗੀ। ਹਾਈ ਕਮਿਸ਼ਨਰ ਸ਼ਿਲਪਕ ਅੰਬੂਲੇ ਨੇ ਸਿੰਗਾਪੁਰ ਵਿੱਚ ਇਹ ਜਾਣਕਾਰੀ ਦਿੱਤੀ।
ਭਾਰਤੀ ਜਲ ਸੈਨਾ ਅਤੇ ਸਿੰਗਾਪੁਰ ਗਣਰਾਜ ਦੀ ਜਲ ਸੈਨਾ (RSN) ਹਰ ਸਾਲ ਸਿੰਗਾਪੁਰ-ਭਾਰਤ ਦੁਵੱਲੀ ਸਮੁੰਦਰੀ ਅਭਿਆਸ (SIMBEX) ਕਰਦੇ ਹਨ। ਇਹ ਅਭਿਆਸ ਇਸ ਮਹੀਨੇ ਦੇ ਅੰਤ ਵਿੱਚ ਸਿੰਗਾਪੁਰ ਵਿੱਚ ਆਯੋਜਿਤ ਕੀਤਾ ਜਾਵੇਗਾ। ਪਹਿਲਾਂ ਇਸਨੂੰ ਲਾਇਨ ਕਿੰਗ ਅਭਿਆਸ ਵਜੋਂ ਜਾਣਿਆ ਜਾਂਦਾ ਸੀ।
16-19 ਜੁਲਾਈ ਤੱਕ ਸਿੰਗਾਪੁਰ ਦਾ ਦੌਰਾ ਕਰਨ ਵਾਲੇ ਪੂਰਬੀ ਬੇੜੇ ਦੇ ਜਹਾਜ਼ ਆਈ.ਐਨ.ਐਸ ਸ਼ਕਤੀ ‘ਤੇ 200 ਤੋਂ ਵੱਧ ਮਹਿਮਾਨਾਂ ਨੂੰ ਸੰਬੋਧਨ ਕਰਦੇ ਹੋਏ, ਅੰਬੂਲੇ ਨੇ ਬੀਤੇ ਦਿਨ ਕਿਹਾ, “ਭਾਰਤੀ ਜਲ ਸੈਨਾ ਦਾ ਖੇਤਰ ਦੀਆਂ ਜਲ ਸੈਨਾਵਾਂ, ਖਾਸ ਕਰਕੇ ਸਿੰਗਾਪੁਰ ਜਲ ਸੈਨਾ ਨਾਲ ਸਹਿਯੋਗ ਲਗਾਤਾਰ ਵਧ ਰਿਹਾ ਹੈ, ਜੋ ਕਿ ਬਿਨਾਂ ਸ਼ੱਕ ਤਿੰਨ ਦਹਾਕੇ ਪਹਿਲਾਂ ਕੀਤੇ ਗਏ ਯਤਨਾਂ ਦਾ ਨਤੀਜਾ ਹੈ ਅਤੇ ਇਹ ਸਹਿਯੋਗ ਸਾਲਾਂ ਤੋਂ ਲਗਾਤਾਰ ਵਧ ਰਿਹਾ ਹੈ।”
ਉਨ੍ਹਾਂ ਦੱਖਣ-ਪੂਰਬ ਏਸ਼ੀਆਈ ਖੇਤਰ ਵਿੱਚ ਆਯੋਜਿਤ ਅਭਿਆਸਾਂ ਵਿੱਚ ਭਾਰਤੀ ਨੌਸੇਨਾ ਦੀ ਭਾਗੀਦਾਰੀ ਬਾਰੇ ਕਿਹਾ, ‘ਇਹ ਗਤੀਵਿਧੀਆਂ ਖਾਸ ਤੌਰ ‘ਤੇ ਸਮੁੰਦਰੀ ਖੇਤਰ ਵਿੱਚ ਬਦਲ ਰਹੇ ਰੁਝਾਨਾਂ ਅਤੇ ਚੁਣੌਤੀਆਂ ਨੂੰ ਦੇਖਦੇ ਹੋਏ ਸਹਿਯੋਗ ਵਧਾਉਣ ‘ਤੇ ਆਧਾਰਿਤ ਭਾਰਤ ਦੇ ਵਿਜ਼ਨ ਸਾਗਰ ਅਤੇ ਐਕਟ ਈਸਟ ਨੀਤੀ ਦੇ ਅਨੁਕੂਲ ਹਨ।’










