ਹਰਿਆਣਾ ਸਰਕਾਰ ਨੇ ਸਰਕਾਰੀ ਹਸਪਤਾਲਾਂ ’ਚ ਸਹੂਲਤਾਂ ਵਧਾਉਣ ਲਈ ਲਿਆ ਅਹਿਮ ਫ਼ੈਸਲਾ

0
281

ਚੰਡੀਗੜ੍ਹ : ਹਰਿਆਣਾ ਸਰਕਾਰ ਨੇ ਸਰਕਾਰੀ ਹਸਪਤਾਲਾਂ ਵਿੱਚ ਸਹੂਲਤਾਂ ਵਧਾਉਣ ਲਈ ਅਹਿਮ ਫ਼ੈਸਲਾ ਲਿਆ ਗਿਆ ਹੈ। ਰਾਜ ਸਰਕਾਰ ਨੇ ਲਗਭਗ 120 ਕਰੋੜ ਰੁਪਏ ਦੀਆਂ ਦਵਾਈਆਂ ਅਤੇ ਡਾਕਟਰੀ ਉਪਕਰਨਾਂ ਦੀ ਖਰੀਦ ਨੂੰ ਮਨਜ਼ੂਰੀ ਦੇ ਦਿੱਤੀ ਹੈ। ਆਰਤੀ ਰਾਓ। ਇਹ ਫੈਸਲਾ ਸਪੈਸ਼ਲ ਹਾਈ ਪਾਵਰਡ ਪਰਚੇਜ਼ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ।

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਦੱਸਿਆ ਕਿ ਸਰਕਾਰ ਦਾ ਟੀਚਾ ਸੂਬੇ ਦੇ ਹਰ ਨਾਗਰਿਕ ਨੂੰ ਸਸਤੀਆਂ, ਸੁਖਾਲੀਆਂ ਅਤੇ ਵਧੀਆ ਸਿਹਤ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਨਵੀਂ ਖਰੀਦ ਨਾਲ ਗਰੀਬ ਅਤੇ ਲੋੜਵੰਦ ਮਰੀਜ਼ਾਂ ਨੂੰ ਵੱਡਾ ਰਾਹਤ ਮਿਲੇਗਾ ਅਤੇ ਇਲਾਜ ਦੀ ਗੁਣਵੱਤਾ ਵਿੱਚ ਸੁਧਾਰ ਆਵੇਗਾ। ਮੀਟਿੰਗ ਵਿੱਚ ਪੀ.ਪੀ.ਪੀ. (ਪਬਲਿਕ ਪ੍ਰਾਈਵੇਟ ਪਾਰਟਨਰਸ਼ਿਪ) ਮੋਡ ਵਿੱਚ 8 ਥਾਵਾਂ ‘ਤੇ ਐਮ.ਆਰ.ਆਈ. ਮਸ਼ੀਨਾਂ, 2 ਥਾਵਾਂ ‘ਤੇ ਸੀਟੀ ਸਕੈਨ ਮਸ਼ੀਨਾਂ ਅਤੇ 604 ਥਾਵਾਂ ‘ਤੇ ਈਸੀਜੀ ਜਾਂਚ ਦੀਆਂ ਮਸ਼ੀਨਾਂ ਦੀਆਂ ਦਰਾਂ ‘ਤੇ ਵਿਚਾਰ ਕੀਤਾ ਗਿਆ।

ਰਾਜ ਦੇ ਨਾਗਰਿਕ ਹਸਪਤਾਲਾਂ ਲਈ 67 ਐਨੇਸਥੀਸੀਆ ਵਰਕਸਟੇਸ਼ਨ ਲਗਭਗ 23 ਕਰੋੜ ਰੁਪਏ ‘ਚ ਖਰੀਦੇ ਜਾਣਗੇ। ਇਸ ਤੋਂ ਇਲਾਵਾ ਦੋ ਕਰੋੜ ‘ਚ 22 ਨਸਲ ਐਂਡੋਸਕੋਪ (ਈ.ਐਨ.ਟੀ. ਮਰੀਜ਼ਾਂ ਲਈ), ਛੇ ਕਰੋੜ ‘ਚ 40 ਟੂਨੇਟ ਮਸ਼ੀਨਾਂ (ਟੀ.ਬੀ. ਪਰੀਖਣ ਲਈ) ਅਤੇ 13 ਕਰੋੜ ‘ਚ 15 ਪੈਥੋਡੀਟੈਕਟ ਮਸ਼ੀਨਾਂ ਖਰੀਦੀਆਂ ਜਾਣਗੀਆਂ।

ਸਿਹਤ ਮੰਤਰੀ ਆਰਤੀ ਸਿੰਘ ਰਾਓ ਨੇ ਕਿਹਾ ਕਿ ਸਰਕਾਰੀ ਹਸਪਤਾਲਾਂ ਨੂੰ ਜ਼ਰੂਰੀ ਦਵਾਈਆਂ ਦੀ ਸਪਲਾਈ ਯਕੀਨੀ ਬਣਾਉਣ ਲਈ ਲਗਭਗ 75 ਕਰੋੜ ਰੁਪਏ ਦੀ ਖਰੀਦ ਲਈ ਵੱਖ-ਵੱਖ ਦਵਾਈ ਕੰਪਨੀਆਂ ਨਾਲ ਇਕਰਾਰਨਾਮੇ ‘ਤੇ ਹਸਤਾਖਰ ਕੀਤੇ ਗਏ ਹਨ।

LEAVE A REPLY

Please enter your comment!
Please enter your name here