ਸਾਬਕਾ ਚੇਅਰਮੈਨ ਬੁੱਢੇਵਾਲ ਨੂੰ ਲੱਗਾ ਵੱਡਾ ਝੱਟਕਾ, ਨੌਜਵਾਨ ਪੁੱਤਰ ਦਾ ਕੈਨੇਡਾ ‘ਚ ਹੋਈ ਮੌਤ

0
128

ਲੁਧਿਆਣਾ : ਲੁਧਿਆਣਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ।  ਬਲਾਕ -2 ਦੇ ਸਾਬਕਾ ਚੇਅਰਮੈਨ ਅਤੇ ਕਾਂਗਰਸ ਪਾਰਟੀ ਦੇ ਬਲਾਕ ਪ੍ਰਧਾਨ ਬਲਵੀਰ ਸਿੰਘ ਬੁੱਢੇਵਾਲ ਨੂੰ ਉਸ ਸਮੇਂ ਗਹਿਰਾ ਸਦਮਾ ਪੁੱਜਾ ਜਦੋਂ ਉਨ੍ਹਾਂ ਦੇ ਹੋਣਹਾਰ ਸਪੁੱਤਰ 22 ਸਾਲਾਂ ਬਿਕਰਮ ਸਿੰਘ ਗਿੱਲ ਦਾ ਕਨੇਡਾ ਵਿੱਚ ਅਚਾਨਕ ਦੇਹਾਂਤ ਹੋ ਗਿਆ ਅਤੇ ਬਿਕਰਮ ਗਿੱਲ ਦੇ ਦੇਹਾਂਤ ਹੋਣ ਦੀ ਖਬਰ ਨੇ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਦੌੜ ਪਈ।

ਸਾਬਕਾ ਚੇਅਰਮੈਨ ਬਲਵੀਰ ਸਿੰਘ ਬੁੱਢੇਵਾਲ ਨੂੰ ਸਦਮਾ, ਨੌਜਵਾਨ ਪੁੱਤਰ ਦਾ ਕੈਨੇਡਾ ‘ਚ ਦੇਹਾਂਤ

ਬਿਕਰਮ ਸਿੰਘ ਗਿੱਲ ਇੱਕ ਵਧੀਆ ਗੀਤਕਾਰ ਦੇ ਨਾਲ – ਨਾਲ ਇੱਕ ਗਾਇਕ ਵੀ ਸਨ। ਮਿਲੀ ਜਾਣਕਾਰੀ ਅਨੁਸਾਰ ਨੌਜਵਾਨ ਬਿਕਰਮ ਗਿੱਲ ਦੀ ਮ੍ਰਿਤਕ ਦੇਹ 8 ਤੋਂ 10 ਦਿਨਾਂ ਤੱਕ ਪਿੰਡ ਬੁੱਢੇਵਾਲ ਵਿਖੇ ਪਹੁੰਚੇਗੀ ਅਤੇ ਕਨੇਡਾ ਤੋਂ ਮ੍ਰਿਤਕ ਦੇਹ ਆਉਣ ਤੇ ਉਸ ਦਾ ਪਿੰਡ ਦੀ ਸ਼ਮਸ਼ਾਨ ਘਾਟ ਵਿੱਚ ਸਮਾਜਿਕ ਰੀਤੀ ਰਿਵਾਜਾਂ ਅਨੁਸਾਰ ਸੰਸਕਾਰ ਕੀਤਾ ਜਾਵੇਗਾ।

LEAVE A REPLY

Please enter your comment!
Please enter your name here