ਬਰਨਾਲਾ : ਬਰਨਾਲਾ ਵਿੱਚ ਇੱਕ ਵੱਡੀ ਘਟਨਾ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਬਰਨਾਲਾ ਦੇ ਇੱਕ ਮੰਦਰ ਵਿੱਚ ਧਮਾਕਾ ਹੋਇਆ ਹੈ। ਦੱਸਿਆ ਜਾ ਰਿਹਾ ਹੈ ਕਿ ਮੰਦਰ ਵਿੱਚ ਲੰਗਰ ਤਿਆਰ ਕਰਦੇ ਸਮੇਂ ਅਚਾਨਕ ਧਮਾਕਾ ਹੋਇਆ, ਜਿਸ ਤੋਂ ਬਾਅਦ ਅੱਗ ਲੱਗ ਗਈ ਅਤੇ ਇਸ ਦੌਰਾਨ ਕਈ ਲੋਕ ਝੁਲਸ ਗਏ।
ਪ੍ਰਾਪਤ ਜਾਣਕਾਰੀ ਅਨੁਸਾਰ ਇਹ ਅੱਗ ਧਨੌਲਾ ਦੇ ਪੁਰਾਣੇ ਹਨੂੰਮਾਨ ਮੰਦਰ ਕੰਪਲੈਕਸ ਵਿੱਚ ਇੱਕ ਧਮਾਕੇ ਤੋਂ ਬਾਅਦ ਲੱਗੀ। ਮੰਦਰ ਵਿੱਚ ਸੰਗਤ (ਭਗਤਾਂ) ਲਈ ਲੰਗਰ ਤਿਆਰ ਕੀਤਾ ਜਾ ਰਿਹਾ ਸੀ। ਇਸ ਦੌਰਾਨ ਅਚਾਨਕ ਹੋਏ ਧਮਾਕੇ ਤੋਂ ਬਾਅਦ ਲੰਗਰ ਵਾਲੀ ਥਾਂ ‘ਤੇ ਅੱਗ ਲੱਗ ਗਈ।
ਇਸ ਹਾਦਸੇ ਵਿੱਚ ਕੁੱਲ 16 ਲੋਕਾਂ ਦੇ ਝੁਲਸਣ ਦੀ ਖ਼ਬਰ ਹੈ, ਜਿਨ੍ਹਾਂ ਵਿੱਚੋਂ 6 ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜ਼ਖਮੀਆਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ। ਗੰਭੀਰ ਜ਼ਖਮੀਆਂ ਨੂੰ ਫਰੀਦਕੋਟ ਅਤੇ ਚੰਡੀਗੜ੍ਹ ਰੈਫਰ ਕੀਤਾ ਗਿਆ ਹੈ।










