ਰਾਸ਼ਟਰਪਤੀ ਟਰੰਪ ਨਾਲ ਬਹਿਸ ਤੋਂ ਬਾਅਦ ਐਲੋਨ ਮਸਕ ਕੀਤਾ ਪਛਤਾਵਾ

0
135

ਅਮਰੀਕਾ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨਾਲ ਜਾਰੀ ਤਣਾਅ ਵਿਚਕਾਰ ਅਰਬਪਤੀ ਕਾਰੋਬਾਰੀ ਐਲੋਨ ਮਸਕ ਨੇ ਯੂ-ਟਰਨ ਲਿਆ ਹੈ। ਐਲੋਨ ਮਸਕ ਨੇ ਖੁਦ ਸਬੰਧਾਂ ਨੂੰ ਸੁਧਾਰਨ ਲਈ ਪਹਿਲ ਕੀਤੀ ਹੈ। ਟਰੰਪ ਨਾਲ ਬਹਿਸ ਤੋਂ ਬਾਅਦ ਮਸਕ ਹੁਣ ਇਸ ‘ਤੇ ਪਛਤਾਵਾ ਕਰ ਰਿਹਾ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਆਪਣੇ ਸ਼ਬਦਾਂ ‘ਤੇ ਅਫਸੋਸ ਪ੍ਰਗਟ ਕੀਤਾ ਹੈ ਅਤੇ ਕਿਹਾ ਹੈ ਕਿ ਉਨ੍ਹਾਂ ਨੇ ਟਰੰਪ ਬਾਰੇ ਲਿਖਦੇ ਸਮੇਂ ਹੱਦਾਂ ਪਾਰ ਕਰ ਦਿੱਤੀਆਂ, ਜਿਸਦਾ ਉਨ੍ਹਾਂ ਨੂੰ ਪਛਤਾਵਾ ਹੈ।

ਦਰਅਸਲ, ਦੋਵਾਂ ਵਿਚਕਾਰ ਸ਼ਬਦੀ ਜੰਗ ਪਿਛਲੇ ਹਫ਼ਤੇ ਉਦੋਂ ਸ਼ੁਰੂ ਹੋਈ, ਜਦੋਂ ਐਲੋਨ ਮਸਕ ਨੇ ਟਰੰਪ ਦੇ ਟੈਕਸ ਅਤੇ ਖ਼ਰਚ ਬਿੱਲ ‘ਵਨ ਬਿਗ ਬਿਊਟੀਫੁੱਲ ਬਿੱਲ’ ਨੂੰ ‘ਘਿਣਾਉਣੀ ਬਰਬਾਦੀ’ ਕਿਹਾ। ਇਹ ਬਿੱਲ ਅਮਰੀਕਾ ਦੇ ਕਰਜ਼ੇ ਨੂੰ ਲਗਭਗ 3 ਟ੍ਰਿਲੀਅਨ ਡਾਲਰ ਤੱਕ ਵਧਾਉਣ ਦੀ ਧਮਕੀ ਦਿੰਦਾ ਹੈ। ਮਸਕ ਨੇ ਬਿੱਲ ਦੀ ਆਲੋਚਨਾ ਕੀਤੀ ਅਤੇ ਕਿਹਾ, ‘‘ਇਹ ਅਮਰੀਕਾ ਦੇ ਨਾਗਰਿਕਾਂ ’ਤੇ ਅਸਹਿ ਕਰਜ਼ੇ ਦਾ ਬੋਝ ਪਾਵੇਗਾ।’’ ਹਾਲਾਂਕਿ ਐਲੋਨ ਮਸਕ ਨੇ ਕੁਝ ਤਿੱਖੇ ਟਵੀਟ ਹਟਾ ਦਿੱਤੇ, ਟਰੰਪ ਨੇ ਕੋਈ ਨਰਮੀ ਨਹੀਂ ਦਿਖਾਈ। ਉਨ੍ਹਾਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮਸਕ 2026 ਦੀਆਂ ਮੱਧ-ਮਿਆਦੀ ਚੋਣਾਂ ਵਿੱਚ ਡੈਮੋਕਰੇਟਸ ਦਾ ਸਮਰਥਨ ਕਰਦਾ ਹੈ, ਤਾਂ ਇਸਦੇ ‘ਬਹੁਤ ਗੰਭੀਰ ਨਤੀਜੇ’ ਹੋਣਗੇ।

ਇੱਥੇ ਇਹ ਵੀ ਦੱਸ ਦੇਈਏ ਕਿ ਹਾਲ ਹੀ ਵਿੱਚ ਐਲੋਨ ਮਸਕ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੋਂ ਉਹ ਪੋਸਟ ਹਟਾ ਦਿੱਤੀ ਹੈ ਜਿਸ ਵਿੱਚ ਉਨ੍ਹਾਂ ਨੇ ਦਾਅਵਾ ਕੀਤਾ ਸੀ ਕਿ ਡੋਨਾਲਡ ਟਰੰਪ ਦਾ ਨਾਮ ਸੈਕਸ ਅਪਰਾਧੀ ਜੈਫਰੀ ਐਪਸਟਾਈਨ ਨਾਲ ਸਬੰਧਤ ਫਾਈਲਾਂ ਵਿੱਚ ਸੀ। ਮਸਕ ਦੇ ਪੋਸਟ ਨੂੰ ਮਿਟਾਉਣ ਦੇ ਕਦਮ ਨੂੰ ਟਰੰਪ ਨਾਲ ਸੰਭਾਵਿਤ ਸੁਲ੍ਹਾ ਦੇ ਸੰਕੇਤ ਵਜੋਂ ਦੇਖਿਆ ਜਾ ਰਿਹਾ ਹੈ।

 ਇਸ ਤੋਂ ਪਹਿਲਾਂ ਮਸਕ ਨੇ ਸਰਕਾਰੀ ਕੁਸ਼ਲਤਾ ਵਿਭਾਗ (DOGE) ਤੋਂ ਅਸਤੀਫਾ ਦੇ ਦਿੱਤਾ ਸੀ। ਟਰੰਪ ਅਤੇ ਮਸਕ ਵਿਚਕਾਰ ਦੋਸਤੀ ਉਦੋਂ ਵਧੀ ਜਦੋਂ ਜੁਲਾਈ 2024 ਵਿੱਚ ਪੈਨਸਿਲਵੇਨੀਆ ਵਿੱਚ ਟਰੰਪ ਦੀ ਹੱਤਿਆ ਕਰਨ ਦੀ ਕੋਸ਼ਿਸ਼ ਕੀਤੀ ਗਈ। ਇਸ ਤੋਂ ਬਾਅਦ ਮਸਕ ਨੇ ਰਿਪਬਲਿਕਨ ਉਮੀਦਵਾਰ ਡੋਨਾਲਡ ਟਰੰਪ ਨੂੰ ਆਪਣਾ ਪੂਰਾ ਸਮਰਥਨ ਦੇਣ ਦਾ ਐਲਾਨ ਕੀਤਾ। ਇਸ ਘਟਨਾ ਤੋਂ ਕੁਝ ਮਿੰਟਾਂ ਬਾਅਦ ਮਸਕ ਨੇ ਐਕਸ ‘ਤੇ ਲਿਖਿਆ, “ਮੈਂ ਟਰੰਪ ਦਾ ਪੂਰਾ ਸਮਰਥਨ ਕਰਦਾ ਹਾਂ ਅਤੇ ਉਨ੍ਹਾਂ ਦੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ।” ਇਸ ਤੋਂ ਬਾਅਦ ਮਸਕ ਅਤੇ ਟਰੰਪ ਨੂੰ ਚੋਣ ਮੁਹਿੰਮਾਂ ਵਿੱਚ ਇਕੱਠੇ ਦੇਖਿਆ ਗਿਆ।

LEAVE A REPLY

Please enter your comment!
Please enter your name here