ਜਾਪਾਨ ਦੇ ਹੋਕਾਇਡੋ ਦੇ ਤੱਟ ‘ਤੇ ਲੱਗੇ ਭੂਚਾਲ ਦੇ ਝਟਕੇ

0
129

ਹੋਕਾਈਡੋ : ਜਰਮਨ ਰਿਸਰਚ ਸੈਂਟਰ ਫਾਰ ਜੀਓਸਾਇੰਸਿਜ਼ (GFZ) ਦੇ ਅਨੁਸਾਰ, ਅੱਜ ਜਾਪਾਨ ਦੇ ਹੋਕਾਈਡੋ ਦੇ ਤੱਟ ‘ਤੇ 6.0 ਤੀਬਰਤਾ ਦਾ ਭੂਚਾਲ ਆਇਆ। ਇਹ ਭੂਚਾਲ 10 ਕਿਲੋਮੀਟਰ (6.2 ਮੀਲ) ਦੀ ਘੱਟ ਡੂੰਘਾਈ ‘ਤੇ ਆਇਆ।

ਭੂਚਾਲ ਜਪਾਨ ਮੌਸਮ ਵਿਗਿਆਨ ਏਜੰਸੀ (ਜੇ.ਐਮ.ਏ) ਨੇ ਦੱਸਿਆ ਕਿ ਇਹ ਭੂਚਾਲ ਨੇਮੂਰੋ ਪ੍ਰਾਇਦੀਪ ਦੇ ਦੱਖਣ-ਪੂਰਬੀ ਤੱਟ ‘ਤੇ 6.1 ਤੀਬਰਤਾ ਦੇ ਭੂਚਾਲ ਦੇ ਝਟਕੇ ਆਉਣ ਤੋਂ ਤਿੰਨ ਦਿਨ ਬਾਅਦ ਆਇਆ ਹੈ।

ਹੁਣ ਤੱਕ ਅੱਜ ਦੇ ਭੂਚਾਲ ਤੋਂ ਕਿਸੇ ਵੀ ਜਾਨੀ ਜਾਂ ਮਾਲੀ ਨੁਕਸਾਨ ਦੀ ਤੁਰੰਤ ਰਿਪੋਰਟ ਨਹੀਂ ਹੈ, ਅਤੇ ਨਾ ਹੀ ਕੋਈ ਸੁਨਾਮੀ ਚੇਤਾਵਨੀ ਜਾਰੀ ਕੀਤੀ ਗਈ ਹੈ। ਅਧਿਕਾਰੀ ਸਥਿਤੀ ਦੀ ਨਿਗਰਾਨੀ ਕਰ ਰਹੇ ਹਨ।

LEAVE A REPLY

Please enter your comment!
Please enter your name here