ਰੂਸ ਦੇ ਪੂਰਬੀ ਇਲਾਕੇ ਕਾਮਚਟਕਾ ’ਚ ਮਹਿਸੂਸ ਕੀਤੇ ਗਏ ਭੂਚਾਲ ਦੇ ਝਟਕੇ

0
278

ਕਾਮਚਟਕਾ : ਰੂਸ ਦੇ ਦੂਰ ਪੂਰਬੀ ਇਲਾਕੇ ਕਾਮਚਟਕਾ ਪ੍ਰਾਇਦੀਪ ਵਿੱਚ ਅੱਜ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 7.8 ਦਰਜ ਕੀਤੀ ਗਈ। ਭੂਚਾਲ ਦਾ ਕੇਂਦਰ ਜ਼ਮੀਨ ਤੋਂ ਲਗਭਗ 10 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ। ਜ਼ੋਰਦਾਰ ਭੂਚਾਲ ਆਉਣ ਤੋਂ ਬਾਅਦ ਸੁਨਾਮੀ ਨੂੰ ਲੈ ਕੇ ਅਲਰਟ ਜਾਰੀ ਕਰ ਦਿੱਤਾ ਗਿਆ ਹੈ।

ਕਾਮਚਟਕਾ ਦੇ ਗਵਰਨਰ ਵਲਾਦੀਮੀਰ ਸੋਲੋਡੋਵ ਨੇ ਕਿਹਾ ਕਿ ਸੁਨਾਮੀ ਦੇ ਖ਼ਤਰੇ ਕਾਰਨ ਪੂਰਬੀ ਤੱਟ ਲਈ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਉਨ੍ਹਾਂ ਅੱਗੇ ਕਿਹਾ ਕਿ ਹੁਣ ਤੱਕ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਹੈ। ਅਮਰੀਕੀ ਸੁਨਾਮੀ ਚੇਤਾਵਨੀ ਪ੍ਰਣਾਲੀ ਨੇ ਕਿਹਾ ਕਿ ਭੂਚਾਲ ਤੋਂ ਬਾਅਦ ਵੱਡੀ ਸੁਨਾਮੀ ਦਾ ਕੋਈ ਖ਼ਤਰਾ ਨਹੀਂ ਹੈ।

29 ਜੁਲਾਈ ਨੂੰ ਆਇਆ ਸੀ 8.8 ਤੀਬਰਤਾ ਦਾ ਭੂਚਾਲ

ਇਸ ਤੋਂ ਪਹਿਲਾਂ ਕਾਮਚਟਕਾ ਵਿੱਚ 29 ਜੁਲਾਈ ਨੂੰ ਤੇਜ਼ ਭੂਚਾਲ ਆਇਆ ਸੀ। ਰਿਕਟਰ ਸਕੇਲ ‘ਤੇ ਉਸ ਸਮੇਂ ਭੂਚਾਲ ਦੀ ਤੀਬਰਤਾ 8.8 ਮਾਪੀ ਗਈ ਸੀ। ਇਸਨੂੰ ਆਧੁਨਿਕ ਰਿਕਾਰਡ ਵਿੱਚ ਛੇਵਾਂ ਸਭ ਤੋਂ ਵੱਡਾ ਭੂਚਾਲ ਵੀ ਮੰਨਿਆ ਗਿਆ। ਇਸ ਭੂਚਾਲ ਤੋਂ ਬਾਅਦ ਰੂਸ, ਜਾਪਾਨ, ਅਲਾਸਕਾ, ਗੁਆਮ, ਹਵਾਈ ਅਤੇ ਹੋਰ ਪ੍ਰਸ਼ਾਂਤ ਟਾਪੂਆਂ ਵਿੱਚ ਸੁਨਾਮੀ ਨੂੰ ਲੈ ਕੇ ਅਲਰਟ ਜਾਰੀ ਕੀਤਾ ਗਿਆ।

LEAVE A REPLY

Please enter your comment!
Please enter your name here