ਖਰੜ : ਮੋਹਾਲੀ ਦੀ ਸੀ.ਆਈ.ਏ. ਟੀਮ ਵੱਲੋਂ ਲੱਕੀ ਪਟਿਆਲਾ ਗੈਂਗ ਦੇ ਇੱਕ ਸ਼ਾਰਪਸ਼ੂਟਰ ਦਾ ਐਂਨਕਾਊਟਰ ਕੀਤੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ, ਟੀਮ ਨੇ ਖਰੜ ਦੇ ਭੂਖੜੀ ਪਿੰਡ ਦੇ ਇੱਕ ਬੰਦ ਫਲੈਟ ਵਿੱਚ ਹੋਏ ਮੁਕਾਬਲੇ ਦੌਰਾਨ ਲੱਕੀ ਪਟਿਆਲਾ ਗੈਂਗ ਦੇ ਸ਼ਾਰਪਸ਼ੂਟਰ ਰਣਵੀਰ ਰਾਣਾ ਨੂੰ ਜ਼ਖਮੀ ਕਰ ਦਿੱਤਾ।
ਦੱਸਿਆ ਜਾ ਰਿਹਾ ਹੈ ਕਿ ਸ਼ੂਟਰ ਪੁਲਿਸ ਨੂੰ ਕਈ ਮਾਮਲਿਆਂ ਵਿੱਚ ਲੋੜੀਂਦਾ ਸੀ। ਮੁਕਾਬਲੇ ਦੌਰਾਨ ਮੁਲਜ਼ਮਾਂ ਨੇ ਪੁਲਿਸ ‘ਤੇ ਤਿੰਨ ਗੋਲੀਆਂ ਚਲਾਈਆਂ। ਇਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਕਾਰਵਾਈ ਵਿੱਚ ਗੋਲੀਬਾਰੀ ਕੀਤੀ, ਜਿਸ ਵਿੱਚ ਰਣਵੀਰ ਰਾਣਾ ਜ਼ਖਮੀ ਹੋ ਗਿਆ। ਫਿਲਹਾਲ, ਉਸਨੂੰ ਮੋਹਾਲੀ ਦੇ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।










