ਮੁੱਖ ਮੰਤਰੀ ਰੇਖਾ ਗੁਪਤਾ ਦਾ ਵੱਡਾ ਐਲਾਨ, ਡੀ.ਟੀ.ਸੀ ਬੱਸਾਂ ’ਚ ਔਰਤਾਂ ਨੂੰ ਮੁਫ਼ਤ ਯਾਤਰਾ ਲਈ ਦਿੱਤਾ ਜਾਵੇਗਾ ‘ਪਿੰਕ ਪਾਸ’

0
97

ਨਵੀਂ ਦਿੱਲੀ: ਦਿੱਲੀ ਦੀ ਮੁੱਖ ਮੰਤਰੀ ਰੇਖਾ ਗੁਪਤਾ ਨੇ ਇੱਕ ਵੱਡਾ ਐਲਾਨ ਕੀਤਾ ਹੈ ਕਿ ਹੁਣ ਡੀ.ਟੀ.ਸੀ ਬੱਸਾਂ ਵਿੱਚ ਔਰਤਾਂ ਨੂੰ ਮੁਫ਼ਤ ਯਾਤਰਾ ਲਈ ‘ਪਿੰਕ ਟਿਕਟ’ ਦੀ ਬਜਾਏ ‘ਪਿੰਕ ਪਾਸ’ ਦਿੱਤਾ ਜਾਵੇਗਾ। ਪਰ ਇਹ ਸਹੂਲਤ ਸਿਰਫ਼ ਦਿੱਲੀ ਵਿੱਚ ਰਹਿਣ ਵਾਲੀਆਂ ਔਰਤਾਂ ਨੂੰ ਹੀ ਮਿਲੇਗੀ। ਬਾਹਰੀ ਰਾਜਾਂ ਦੀਆਂ ਔਰਤਾਂ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਣਗੀਆਂ।

ਰੇਖਾ ਗੁਪਤਾ ਨੇ ਇਹ ਐਲਾਨ ਨੰਦਨਗਰੀ ਡਿਪੂ ਵਿਖੇ ਇੱਕ ਪ੍ਰੋਗਰਾਮ ਦੌਰਾਨ ਕੀਤਾ, ਜਿੱਥੇ ਉਨ੍ਹਾਂ ਨੇ ਆਟੋਮੈਟਿਕ ਟੈਸਟਿੰਗ ਸਟੇਸ਼ਨ ਦਾ ਉਦਘਾਟਨ ਵੀ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ਤਰਜੀਹ ਡੀ.ਟੀ.ਸੀ ਨੂੰ ਵਿੱਤੀ ਤੌਰ ‘ਤੇ ਮਜ਼ਬੂਤ ਬਣਾਉਣਾ ਹੈ। ਇਸ ਸਮੇਂ ਡੀਟੀਸੀ ‘ਤੇ 65,000 ਕਰੋੜ ਰੁਪਏ ਦਾ ਘਾਟਾ ਹੈ, ਜਿਸ ਨੂੰ ਹੌਲੀ-ਹੌਲੀ ਖਤਮ ਕੀਤਾ ਜਾਵੇਗਾ।

ਪਿੰਕ ਪਾਸ ਕਿਵੇਂ ਪ੍ਰਾਪਤ ਕਰੀਏ?

ਦਿੱਲੀ ਸਰਕਾਰ ਜਲਦੀ ਹੀ ਔਰਤਾਂ ਨੂੰ ਇੱਕ ਡਿਜੀਟਲ ‘ਸਹੇਲੀ ਸਮਾਰਟ ਕਾਰਡ’ ਦੇਵੇਗੀ, ਜੋ ਨੈਸ਼ਨਲ ਕਾਮਨ ਮੋਬਿਲਿਟੀ ਕਾਰਡ (ਐਨ.ਸੀ.ਐਮ.ਸੀ) ਸਿਸਟਮ ਦੇ ਤਹਿਤ ਜਾਰੀ ਕੀਤਾ ਜਾਵੇਗਾ। ਇਸ ਕਾਰਡ ਦੀ ਵਰਤੋਂ ਡੀ.ਟੀ.ਸੀ ਬੱਸਾਂ ਵਿੱਚ ਮੁਫ਼ਤ ਯਾਤਰਾ ਲਈ ਕੀਤੀ ਜਾਵੇਗੀ।

‘ਪਿੰਕ ਪਾਸ’ /ਸਹੇਲੀ ਸਮਾਰਟ ਕਾਰਡ ਲਈ ਲੋੜੀਂਦੇ ਦਸਤਾਵੇਜ਼:

  • ਆਧਾਰ ਕਾਰਡ (ਲਾਜ਼ਮੀ)
  • ਪੈਨ ਕਾਰਡ
  • ਦਿੱਲੀ ਰਿਹਾਇਸ਼ ਸਰਟੀਫਿਕੇਟ (ਬਿਜਲੀ ਬਿੱਲ, ਰਾਸ਼ਨ ਕਾਰਡ ਆਦਿ)
  • ਪਾਸਪੋਰਟ ਸਾਈਜ਼ ਫੋਟੋ
  • ਬੈਂਕ ਦੁਆਰਾ ਲੋੜੀਂਦੇ ਕੇ.ਵਾਈ.ਸੀ ਦਸਤਾਵੇਜ਼

ਕਾਰਡ ਵਿੱਚ ਔਰਤ ਦਾ ਨਾਮ ਅਤੇ ਫੋਟੋ ਹੋਵੇਗੀ ਅਤੇ ਇਹ ਪੂਰੀ ਤਰ੍ਹਾਂ ਡਿਜੀਟਲ ਹੋਵੇਗਾ।

ਨਵੇਂ ਬੱਸ ਰੂਟ ਦੀ ਯੋਜਨਾਬੰਦੀ

ਮੁੱਖ ਮੰਤਰੀ ਨੇ ਕਿਹਾ ਕਿ ਦਿੱਲੀ ਵਿੱਚ ਬੱਸ ਰੂਟ ਦੀ ਨਵੀਂ ਯੋਜਨਾ ਬਣਾਉਣ ਲਈ ਆਈ.ਆਈ.ਟੀ ਦੀ ਮਦਦ ਲਈ ਜਾ ਰਹੀ ਹੈ, ਤਾਂ ਜੋ ਔਰਤਾਂ ਅਤੇ ਆਮ ਨਾਗਰਿਕਾਂ ਲਈ ਯਾਤਰਾ ਹੋਰ ਸੁਚਾਰੂ ਅਤੇ ਸੁਰੱਖਿਅਤ ਹੋ ਸਕੇ।

ਇਸ ਯੋਜਨਾ ‘ਤੇ ਰਾਜਨੀਤੀ ਵੀ ਸ਼ੁਰੂ ਹੋ ਗਈ ਹੈ। ਆਮ ਆਦਮੀ ਪਾਰਟੀ ਦਾ ਦੋਸ਼ ਹੈ ਕਿ ਰੇਖਾ ਗੁਪਤਾ ਸਰਕਾਰ ਜਨਤਕ ਹਿੱਤ ਦੀਆਂ ਪੁਰਾਣੀਆਂ ਯੋਜਨਾਵਾਂ ਨੂੰ ਖਤਮ ਕਰ ਰਹੀ ਹੈ। ਇਸ ਦੇ ਨਾਲ ਹੀ ਭਾਜਪਾ ਦਾ ਕਹਿਣਾ ਹੈ ਕਿ ‘ਆਪ’ ਸਰਕਾਰ ਦੇ ਸਮੇਂ ਦੌਰਾਨ ਭ੍ਰਿਸ਼ਟਾਚਾਰ ਕਾਰਨ ਡੀ.ਟੀ.ਸੀ ਨੂੰ ਭਾਰੀ ਨੁਕਸਾਨ ਹੋਇਆ, ਜਿਸ ਨੂੰ ਹੁਣ ਸੁਧਾਰਿਆ ਜਾ ਰਿਹਾ ਹੈ।

LEAVE A REPLY

Please enter your comment!
Please enter your name here