Budget 2025 : ਮੱਧ ਵਰਗ ਨੂੰ ਵੱਡੀ ਰਾਹਤ , 12 ਲੱਖ ਰੁਪਏ ਤੱਕ ਦੀ ਆਮਦਨ ‘ਤੇ ਨਹੀਂ ਲੱਗੇਗਾ ਕੋਈ ਟੈਕਸ

0
106

ਨਵੀਂ ਦਿੱਲੀ: ਨਿਰਮਲਾ ਸੀਤਾਰਮਨ (Nirmala Sitharaman) ਨੇ ਬਜਟ ‘ਚ ਮੱਧ ਵਰਗ ਨੂੰ ਵੱਡੀ ਰਾਹਤ ਦਿੱਤੀ ਹੈ। ਜੇ ਤੁਸੀਂ 12 ਲੱਖ ਰੁਪਏ ਤੱਕ ਦੀ ਸਾਲਾਨਾ ਆਮਦਨ ਕਮਾਉਂਦੇ ਹੋ ਤਾਂ ਤੁਹਾਨੂੰ ਕੋਈ ਟੈਕਸ ਨਹੀਂ ਦੇਣਾ ਪਵੇਗਾ। ਫਿਲਹਾਲ ਸਰਕਾਰ ਇਨਕਮ ਟੈਕਸ ਛੋਟ ਦੀ ਸੀਮਾ ਵਧਾਉਣ ‘ਤੇ ਵਿਚਾਰ ਕਰ ਰਹੀ ਹੈ, ਜਿਸ ਦੇ ਤਹਿਤ 12 ਲੱਖ ਰੁਪਏ ਤੱਕ ਦੀ ਆਮਦਨ ‘ਤੇ ਕੋਈ ਟੈਕਸ ਨਹੀਂ ਲੱਗੇਗਾ।

12 ਲੱਖ ਰੁਪਏ ਤੱਕ ਦੀ ਆਮਦਨ ‘ਤੇ ਕੋਈ ਟੈਕਸ ਨਹੀਂ ਲੱਗੇਗਾ। ਇਸ ਤੋਂ ਪਹਿਲਾਂ 7 ਲੱਖ ਰੁਪਏ ਤੱਕ ਦੀ ਆਮਦਨ ‘ਤੇ ਕੋਈ ਟੈਕਸ ਨਹੀਂ ਲੱਗਦਾ ਸੀ। ਇਸ ਤੋਂ ਇਲਾਵਾ ਸਟੈਂਡਰਡ ਕਟੌਤੀ ‘ਤੇ 75 ਹਜ਼ਾਰ ਦੀ ਰਾਹਤ ਦਿੱਤੀ ਗਈ ਹੈ। ਇਸ ਐਲਾਨ ਨਾਲ 13 ਲੱਖ ਤੱਕ ਦੀ ਆਮਦਨ ‘ਤੇ ਕੋਈ ਟੈਕਸ ਨਹੀਂ ਲੱਗੇਗਾ। ਜੇਕਰ ਕੋਈ ਵਿਅਕਤੀ ਸਾਲਾਨਾ 12 ਲੱਖ ਰੁਪਏ ਕਮਾ ਰਿਹਾ ਹੈ ਤਾਂ ਉਸ ਨੂੰ ਬਜਟ ਐਲਾਨ ਤੋਂ ਬਾਅਦ 80,000 ਰੁਪਏ ਦਾ ਟੈਕਸ ਲਾਭ ਮਿਲੇਗਾ। 18 ਲੱਖ ਰੁਪਏ ਤੱਕ ਦੀ ਕਮਾਈ ਕਰਨ ਵਾਲੇ ਵਿਅਕਤੀਆਂ ਨੂੰ ਹੁਣ 1 ਲੱਖ ਰੁਪਏ ਦਾ ਟੈਕਸ ਲਾਭ ਮਿਲੇਗਾ। ਸਾਲਾਨਾ 25 ਲੱਖ ਰੁਪਏ ਤੱਕ ਦੀ ਕਮਾਈ ਕਰਨ ਵਾਲਿਆਂ ਨੂੰ ਹੁਣ 1.10 ਲੱਖ ਰੁਪਏ ਤੱਕ ਦਾ ਟੈਕਸ ਲਾਭ ਮਿਲੇਗਾ।

ਵੱਡੀ ਟੈਕਸ ਛੋਟ ਦਾ ਐਲਾਨ
12 ਲੱਖ ਰੁਪਏ ਤੱਕ ਦੀ ਆਮਦਨ – ਕੋਈ ਟੈਕਸ ਨਹੀਂ

12 ਲੱਖ ਰੁਪਏ ਤੋਂ 16 ਲੱਖ ਰੁਪਏ ਤੱਕ ਦੀ ਆਮਦਨ ‘ਤੇ 15 ਫੀਸਦੀ ਇਨਕਮ ਟੈਕਸ ਲੱਗੇਗਾ।

16 ਲੱਖ ਰੁਪਏ ਤੋਂ 20 ਲੱਖ ਰੁਪਏ ਤੱਕ ਦੀ ਆਮਦਨ ‘ਤੇ 20 ਪ੍ਰਤੀਸ਼ਤ ਟੈਕਸ ਲੱਗੇਗਾ।

20 ਲੱਖ ਰੁਪਏ ਤੋਂ 24 ਲੱਖ ਰੁਪਏ ਤੱਕ ਦੀ ਆਮਦਨ ‘ਤੇ 25 ਫੀਸਦੀ ਇਨਕਮ ਟੈਕਸ ਲੱਗੇਗਾ।

24 ਤੋਂ 30 ਪ੍ਰਤੀਸ਼ਤ ਟੈਕਸ ਤੋਂ ਵੱਧ ਦੀ ਆਮਦਨ

LEAVE A REPLY

Please enter your comment!
Please enter your name here