ਬਾਲੀਵੁੱਡ ਗਾਇਕ ਬਾਦਸ਼ਾਹ ਨੂੰ ਲੱਗਾ 15,500 ਰੁਪਏ ਦਾ ਜੁਰਮਾਨਾ

0
112

ਚੰਡੀਗੜ੍ਹ : ਬਾਲੀਵੁੱਡ ਗਾਇਕ ਬਾਦਸ਼ਾਹ (Bollywood Singer Badshah) ਅਕਸਰ ਆਪਣੇ ਕੰਮ ਕਰਕੇ ਸੁਰਖੀਆਂ ਵਿੱਚ ਰਹਿੰਦੇ ਹਨ। ਅਜਿਹੇ ‘ਚ ਉਹ ਇਕ ਵਾਰ ਫਿਰ ਸੁਰਖੀਆਂ ਵਿੱਚ ਆ ਗਏ ਹਨ। ਤੁਹਾਨੂੰ ਦੱਸ ਦੇਈਏ ਕਿ ਇਸ ਵਾਰ ਉਨ੍ਹਾਂ ਨੂੰ ਗਲਤ ਸਾਇਡ ਗੱਡੀ ਚਲਾਉਣਾ ਮਹਿੰਗਾ ਪੈ ਗਿਆ ਹੈ। ਇਸ ਕਾਰਨ ਉਨ੍ਹਾਂ ‘ਤੇ 15,500 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ।

ਦਰਅਸਲ, ਗਾਇਕ ਬਾਦਸ਼ਾਹ ਗੁਰੂਗ੍ਰਾਮ ਦੇ ਸੈਕਟਰ 68 ਸਥਿਤ ਏਰੀਆ ਮਾਲ ‘ਚ ਕਰਨ ਔਜਲਾ ਦੇ ਕੰਸਰਟ ‘ਚ ਆਏ ਸਨ। ਅਜਿਹੇ ‘ਚ ਉਨ੍ਹਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ‘ਤੇ ਜੁਰਮਾਨਾ ਲਗਾਇਆ ਗਿਆ ਹੈ। ਦੱਸ ਦੇਈਏ ਕਿ ਇਸ ਦੌਰਾਨ ਬਾਦਸ਼ਾਹ ਜਿਸ ਕਾਰ ‘ਚ ਸਵਾਰ ਸਨ, ਉਹ ਗਲਤ ਸਾਇਡ ਤੋਂ ਜਾ ਰਹੀ ਸੀ। ਜਿਸ ਕਾਰਨ ਟਰੈਫਿਕ ਪੁਲਿਸ ਨੇ ਉਨ੍ਹਾਂ ਦਾ ਚਲਾਨ ਕੱਟਿਆ ਹੈ।

LEAVE A REPLY

Please enter your comment!
Please enter your name here