ਆਮ ਜਨਤਾ ਨੂੰ ਵੱਡੀ ਰਾਹਤ , ਹੁਣ ਪੁਰਾਣੀਆਂ ਦਰਾਂ ‘ਤੇ ਕੀਤੀ ਜਾਵੇਗੀ ਰਜਿਸਟਰੀ

0
77

ਹਰਿਆਣਾ : ਹਰਿਆਣਾ ਦੇ ਲੋਕਾਂ ਲਈ ਚੰਗੀ ਖ਼ਬਰ ਆਈ ਹੈ। ਰਜਿਸਟਰੀ ਦੀਆਂ ਦਰਾਂ ਨੂੰ ਲੈ ਕੇ ਆਮ ਜਨਤਾ ਨੂੰ ਵੱਡੀ ਰਾਹਤ ਮਿਲੀ ਹੈ। ਸਰਕਾਰ ਨੇ ਕੁਲੈਕਟਰ ਰੇਟਾਂ ਵਿੱਚ ਸੋਧ ਨੂੰ ਰੋਕ ਦਿੱਤਾ ਹੈ। ਹੁਣ ਰਜਿਸਟਰੀ ਪੁਰਾਣੀਆਂ ਦਰਾਂ ‘ਤੇ ਕੀਤੀ ਜਾਵੇਗੀ। ਮਾਲ ਵਿਭਾਗ ਨੇ ਇਸ ਸਬੰਧੀ ਆਦੇਸ਼ ਜਾਰੀ ਕਰ ਦਿੱਤੇ ਹਨ।

ਸਰਕਾਰ ਵੱਲੋਂ ਸਾਰੇ ਜ਼ਿਲ੍ਹਿਆਂ ਨੂੰ ਭੇਜੇ ਗਏ ਆਦੇਸ਼ ‘ਚ ਕਿਹਾ ਗਿਆ ਹੈ ਕਿ ਜਨਹਿੱਤ ‘ਚ ਸਾਲ 2025-26 ਲਈ ਅਚੱਲ ਜਾਇਦਾਦ ਦੇ ਤਬਾਦਲੇ ਦੀ ਰਜਿਸਟ੍ਰੇਸ਼ਨ ਅਗਲੇ ਹੁਕਮਾਂ ਤੱਕ ਪਿਛਲੇ ਕੁਲੈਕਟਰ ਰੇਟਾਂ ‘ਤੇ ਜਾਰੀ ਰੱਖੀ ਜਾ ਸਕਦੀ ਹੈ। ਦੱਸ ਦੇਈਏ ਕਿ ਨਵੇਂ ਕੁਲੈਕਟਰ ਰੇਟ ਹਰ ਸਾਲ ਅਪ੍ਰੈਲ ਵਿੱਚ ਲਾਗੂ ਹੁੰਦੇ ਹਨ।

LEAVE A REPLY

Please enter your comment!
Please enter your name here