ਰੂਸ : ਰੂਸ ਵਿੱਚ AN-24 ਟਵਿਨ ਟਰਬੋਪ੍ਰੌਪ ਯਾਤਰੀ ਜਹਾਜ਼ ਦੇ ਕਰੈਸ਼ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆ ਹਨ। ਇਸ ਜਹਾਜ਼ ਵਿੱਚ ਚਾਲਕ ਦਲ ਦੇ ਮੈਂਬਰਾਂ ਸਮੇਤ ਲਗਭਗ 50 ਲੋਕ ਸਵਾਰ ਸਨ। ਪਹਿਲਾਂ ਇਹ ਦੱਸਿਆ ਗਿਆ ਸੀ ਕਿ ਇਸ ਜਹਾਜ਼ ਦਾ ATC ਯਾਨੀ ਕਿ ਏਅਰ ਟ੍ਰੈਫਿਕ ਕੰਟਰੋਲਰ ਨਾਲ ਸੰਪਰਕ ਟੁੱਟ ਗਿਆ ਸੀ। ਪਰ ਹੁਣ ਇਹ ਸਪੱਸ਼ਟ ਹੋ ਗਿਆ ਹੈ ਕਿ ਇਹ ਜਹਾਜ਼ ਕਰੈਸ਼ ਹੋ ਗਿਆ ਹੈ। ਇਹ ਹਾਦਸਾ ਚੀਨ ਦੀ ਸਰਹੱਦ ਦੇ ਨੇੜੇ ਅਮੂਰ ਖੇਤਰ ਵਿੱਚ ਵਾਪਰਿਆ।
ਹੁਣ ਤੱਕ ਪ੍ਰਾਪਤ ਜਾਣਕਾਰੀ ਅਨੁਸਾਰ, ਇਹ ਜਹਾਜ਼ ਬਲਾਗੋਵੇਸ਼ਚੇਂਸਕ ਤੋਂ ਟਿੰਡਾ ਤੱਕ ਲਗਭਗ 570 ਕਿਲੋਮੀਟਰ ਦੀ ਉਡਾਣ ‘ਤੇ ਸੀ। ਜਹਾਜ਼ ਵਿੱਚ ਛੇ ਚਾਲਕ ਦਲ ਦੇ ਮੈਂਬਰਾਂ ਸਮੇਤ ਲਗਭਗ 50 ਲੋਕ ਸਵਾਰ ਸਨ। ਇਸ ਦੌਰਾਨ ਇਸਦਾ ATC ਨਾਲ ਸੰਪਰਕ ਟੁੱਟ ਗਿਆ।
ਐਮਰਜੈਂਸੀ ਸੇਵਾਵਾਂ ਨੇ ਕਿਹਾ ਕਿ ਜਹਾਜ਼ ਆਪਣੀ ਮੰਜ਼ਿਲ ਤੋਂ ਕਈ ਕਿਲੋਮੀਟਰ ਪਹਿਲਾਂ ਰਾਡਾਰ ਤੋਂ ਗਾਇਬ ਹੋ ਗਿਆ। ਖੋਜ ਅਤੇ ਬਚਾਅ ਕਾਰਜ ਅਜੇ ਵੀ ਜਾਰੀ ਹਨ। ਇਹ ਖੇਤਰ ਮੁੱਖ ਤੌਰ ‘ਤੇ ਬੋਰੀਅਲ ਜੰਗਲ (ਟਾਇਗਾ) ਨਾਲ ਘਿਰਿਆ ਹੋਇਆ ਹੈ, ਜਿਸ ਕਾਰਨ ਬਚਾਅ ਕਾਰਜ ਮੁਸ਼ਕਲ ਹੋ ਰਹੇ ਹਨ।










