ਪਹਿਲਗਾਮ ‘ਚ ਹੋਏ ਅੱਤਵਾਦੀ ਹਮਲੇ ਤੋਂ ਬਾਅਦ ਲਾਡੋਵਾਲ ਟੋਲ ਪਲਾਜ਼ਾ ‘ਤੇ ਜਾਣ ਵਾਲੇ ਵਾਹਨਾਂ ‘ਚ ਆਈ 30 ਫੀਸਦੀ ਤੱਕ ਦੀ ਕਮੀ

0
78

ਲੁਧਿਆਣਾ : ਜੰਮੂ-ਕਸ਼ਮੀਰ ਦੇ ਪਹਿਲਗਾਮ ‘ਚ 22 ਅਪ੍ਰੈਲ ਨੂੰ ਅੱਤਵਾਦੀਆਂ ਦੇ ਹਮਲੇ ‘ਚ ਕਈ ਲੋਕਾਂ ਦੇ ਮਾਰੇ ਜਾਣ ਤੋਂ ਬਾਅਦ ਜੰਮੂ-ਕਸ਼ਮੀਰ ਵੱਲ ਜਾਣ ਵਾਲੇ ਸੈਲਾਨੀਆਂ ਦੀ ਗਿਣਤੀ ‘ਚ ਭਾਰੀ ਗਿਰਾਵਟ ਆਈ ਹੈ। ਇਸ ਕਾਰਨ ਰਾਸ਼ਟਰੀ ਰਾਜਮਾਰਗ ‘ਤੇ ਸਥਿਤ ਲਾਡੋਵਾਲ ਟੋਲ ਪਲਾਜ਼ਾ ‘ਤੇ ਵੀ 22 ਅਪ੍ਰੈਲ ਤੋਂ ਬਾਅਦ ਜੰਮੂ-ਕਸ਼ਮੀਰ ਵੱਲ ਜਾਣ ਵਾਲੇ ਵਾਹਨਾਂ ‘ਚ 30 ਫੀਸਦੀ ਤੱਕ ਦੀ ਕਮੀ ਦੇਖਣ ਨੂੰ ਮਿਲ ਰਹੀ ਹੈ।

ਜ਼ਿਕਰਯੋਗ ਹੈ ਕਿ ਟੋਲ ਪਲਾਜ਼ਾ ‘ਤੇ 22 ਅਪ੍ਰੈਲ ਤੋਂ ਪਹਿਲਾਂ ਉਕਤਵਾਹਨਾਂ ਦੀ ਗਿਣਤੀ ‘ਚ ਭਾਰੀ ਵਾਧਾ ਹੋਇਆ ਸੀ ਅਤੇ ਇਸ ਟੋਲ ਪਲਾਜ਼ਾ ‘ਤੇ ਹਰ ਰੋਜ਼ 24 ਘੰਟਿਆਂ ‘ਚ ਵਾਹਨਾਂ ਤੋਂ ਲਗਭਗ 1 ਕਰੋੜ ਰੁਪਏ ਟੋਲ ਵਸੂਲਿਆ ਜਾ ਰਿਹਾ ਸੀ ਪਰ ਹਮਲੇ ਤੋਂ ਬਾਅਦ ਬਹੁਤ ਘੱਟ ਗਿਣਤੀ ‘ਚ ਲੋਕ ਜੰਮੂ-ਕਸ਼ਮੀਰ ਵੱਲ ਘੁੰਮਣ ਜਾ ਰਹੇ ਹਨ ਅਤੇ ਇਸ ਕਾਰਨ ਲਾਡੋਵਾਲ ਟੋਲ ਪਲਾਜ਼ਾ ‘ਤੇ ਵੀ ਟੋਲ ਵਸੂਲੀ ‘ਚ ਕਮੀ ਦੇਖਣ ਨੂੰ ਮਿਲ ਰਹੀ ਹੈ ।

ਕੀ ਕਹਿੰਦੇ ਹਨ ਟੋਲ ਪਲਾਜ਼ਾ ਮੈਨੇਜਰ
ਲਾਡੋਵਾਲ ਟੋਲ ਪਲਾਜ਼ਾ ਦੇ ਮੈਨੇਜਰ ਦੀਪੇਂਦਰ ਸਿੰਘ ਨੇ ਕਿਹਾ ਕਿ 21 ਅਪ੍ਰੈਲ ਤੱਕ ਟੋਲ ਪਲਾਜ਼ਾ ‘ਤੇ ਵੱਡੀ ਗਿਣਤੀ ‘ਚ ਵਾਹਨ ਚਾਲਕ ਜੰਮੂ-ਕਸ਼ਮੀਰ ਵੱਲ ਜਾ ਰਹੇ ਸਨ ਪਰ 22 ਅਪ੍ਰੈਲ ਨੂੰ ਪਹਿਲਗਾਮ ‘ਚ ਵਾਪਰੀ ਘਟਨਾ ਤੋਂ ਬਾਅਦ ਇਸ ਟੋਲ ਪਲਾਜ਼ਾ ‘ਤੇ ਵਾਹਨਾਂ ‘ਚ ਭਾਰੀ ਕਮੀ ਆਈ ਹੈ। ਇਸ ਕਾਰਨ ਟੋਲ ਪਲਾਜ਼ਿਆਂ ਦੀ ਨਿਯਮਤ ਆਮਦਨ ‘ਚ 30 ਫੀਸਦੀ ਤੱਕ ਦੀ ਕਮੀ ਆ ਰਹੀ ਹੈ। ”

LEAVE A REPLY

Please enter your comment!
Please enter your name here