ਪਟਿਆਲਾ ਦੇ ਮਿੰਨੀ ਸਕੱਤਰੇਤ ਵਿਖੇ ਏ ਬਲਾਕ ‘ਚ ਲੱਗੀ ਭਿਆਨਕ ਅੱਗ, ਕਾਫੀ ਰਿਕਾਰਡ ਸੜ ਕੇ ਹੋਇਆ ਸੁਆਹ

0
147

ਪਟਿਆਲਾ : ਪਟਿਆਲਾ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਅੱਜ ਪਟਿਆਲਾ ਦੇ ਮਿੰਨੀ ਸਕੱਤਰੇਤ ਵਿਖੇ ਏ ਬਲਾਕ ਵਿੱਚ 12 ਵਜੇ ਦੇ ਕਰੀਬ ਰਿਕਾਰਡ ਰੂਮ ਚ ਅੱਗ ਲੱਗਣ ਕਾਰਨ ਪੂਰੇ ਮਿਨੀ ਸਕੱਤਰੇਤ ਅੰਦਰ ਹਫੜਾ ਦਫੜੀ ਦਾ ਮਾਹੌਲ ਬਣ ਗਿਆ

ਮਿਲੀ ਜਾਣਕਾਰੀ ਅਨੁਸਾਰ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਦੀ ਗੱਡੀ ਸਮੇਂ ਤੇ ਨਾ ਪਹੁੰਚ ਸਕੀ ਜਿਸ ਕਾਰਨ ਕੁਝ ਹੀ ਮਿੰਟਾਂ ਚ ਬਲਾਕ ਵਿਚ ਧੂਆਂ ਫੈਲਣ ਕਾਰਨ ਹਨੇਰਾ ਛਾ ਗਿਆ ਅਤੇ ਲੋਕਾਂ ਅੰਦਰ ਡਰ ਦਾ ਮਾਹੌਲ ਦੇਖਿਆ ਗਿਆ।

ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਕ ਅੱਗ ਲੱਗਣ ਸਮੇਂ ਡਿਪਟੀ ਕਮਿਸ਼ਨਰ ਆਪਣੇ ਦਫਤਰ ਵਿੱਚ ਮੌਜੂਦ ਸਨ । ਭਾਵੇਂ ਅੱਗ ਲੱਗਣ ਕਰਕੇ ਹੋਏ ਨੁਕਸਾਨ ਬਾਰੇ ਕੋਈ ਜਾਣਕਾਰੀ ਨਹੀਂ ਮਿਲ ਸਕੀ, ਪਰ ਚੌਥੀ ਮੰਜ਼ਿਲ ‘ਤੇ ਰਿਕਾਰਡ ਰੂਮ ਵਿੱਚ ਅੱਗ ਲੱਗਣ ਨਾਲ ਕਾਫੀ ਰਿਕਾਰਡ ਸੜ ਗਿਆ ਹੈ।

LEAVE A REPLY

Please enter your comment!
Please enter your name here