ਜਲੰਧਰ ‘ਚ ਮਨਿਹਾਰੀ ਦੀ ਦੁਕਾਨ ‘ਚ ਪਏ ਪਟਾਕਿਆਂ ਕਾਰਨ ਲੱਗੀ ਅੱਗ

0
161

ਪੰਜਾਬ : ਦੀਵਾਲੀ ਤੋਂ ਠੀਕ ਪਹਿਲਾਂ ਜਲੰਧਰ (Jalandhar) ਤੋਂ ਇਕ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ ਜਿੱਥੇ ਪਠਾਨਕੋਟ ਚੌਕ ਤੋਂ ਕੁਝ ਦੂਰੀ ‘ਤੇ ਡੀ ਮਾਰਟ ਦੇ ਸਾਹਮਣੇ ਇਕ ਮਨਿਹਾਰੀ ਦੀ ਦੁਕਾਨ ਨੂੰ ਅੱਗ ਲੱਗ ਗਈ। ਦਰਅਸਲ ਦੁਕਾਨਦਾਰ ਨੇ ਪਟਾਕੇ ਵੇਚਣ ਲਈ ਰੱਖੇ ਸਨ, ਜਿਸ ਨੂੰ ਅੱਗ ਲੱਗ ਗਈ ਅਤੇ ਧਮਾਕੇ ਦੀਆਂ ਆਵਾਜ਼ਾਂ ਆਉਣ ਲੱਗੀਆਂ। ਜਦੋਂ ਇਹ ਹਾਦਸਾ ਵਾਪਰਿਆ ਤਾਂ ਦੁਕਾਨਦਾਰ ਆਪਣੀ ਦੁਕਾਨ ਬੰਦ ਕਰ ਰਿਹਾ ਸੀ।

ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ ‘ਤੇ ਪਹੁੰਚ ਗਈਆਂ। ਜਿਸ ਦੁਕਾਨ ‘ਤੇ ਅੱਗ ਲੱਗੀ ਹੈ, ਉਸ ਦੇ ਅੱਗੇ ਪੇਂਟ ਦੀ ਦੁਕਾਨ ਹੈ ਜਦਕਿ ਪਿੱਛੇ ਬਿਜਲੀ ਵਿਭਾਗ ਦਾ ਦਫ਼ਤਰ ਹੈ। ਕੁਝ ਦੇਰ ਬਾਅਦ ਅੱਗ ‘ਤੇ ਕਾਬੂ ਪਾ ਲਿਆ ਗਿਆ ਸੀ। ਇਹ ਦੁਕਾਨਦਾਰ ਸੀਜ਼ਨ ਦੌਰਾਨ ਹੀ ਕੰਮ ਕਰਦਾ ਹੈ, ਜਿਸ ਕਾਰਨ ਉਸਨੇ ਦੀਵਾਲੀ ਮੌਕੇ ਪਟਾਕੇ ਲਗਾਏ ਸੀ, ਜੋ ਬਿਨਾਂ ਮਨਜ਼ੂਰੀ ਤੋਂ ਲਗਾਏ ਗਏ ਸੀ।

LEAVE A REPLY

Please enter your comment!
Please enter your name here