HomeCanadaਸਰੀ ਵਿੱਚ ਦੂਜੀ ਵਾਰ ਗੋਲੀਬਾਰੀ, ਐਕਸਟੋਰਸ਼ਨ ਨਾਲ ਜੁੜੀ ਹੋਣ ਦੀ ਪੁਲਿਸ ਸ਼ੱਕ

ਸਰੀ ਵਿੱਚ ਦੂਜੀ ਵਾਰ ਗੋਲੀਬਾਰੀ, ਐਕਸਟੋਰਸ਼ਨ ਨਾਲ ਜੁੜੀ ਹੋਣ ਦੀ ਪੁਲਿਸ ਸ਼ੱਕ

ਸਰੀ (ਬੀ.ਸੀ.) ਨਿਊਜ਼ ਡੈਸਕ: ਸਰੀ ਪੁਲਿਸ ਦਾ ਕਹਿਣਾ ਹੈ ਕਿ ਪਿਛਲੇ ਹਫ਼ਤੇ ਅੰਤ ‘ਤੇ ਇੱਕ ਰਿਹਾਇਸ਼ੀ ਘਰ ‘ਤੇ ਹੋਈ ਗੋਲੀਬਾਰੀ ਸੰਭਵਤ: ਐਕਸਟੋਰਸ਼ਨ (ਧਮਕੀ ਦੇ ਕੇ ਪੈਸੇ ਮੰਗਣ) ਨਾਲ ਜੁੜੀ ਹੋਈ ਹੈ। ਇਹ ਉਹੀ ਘਰ ਹੈ ਜਿਸ ਨੂੰ ਦੋ ਮਹੀਨਿਆਂ ਦੇ ਅੰਦਰ ਦੂਜੀ ਵਾਰ ਨਿਸ਼ਾਨਾ ਬਣਾਇਆ ਗਿਆ ਹੈ।

ਪੁਲਿਸ ਅਨੁਸਾਰ ਗੋਲੀਬਾਰੀ ਐਤਵਾਰ ਤੜਕੇ ਕਰੀਬ 1:40 ਵਜੇ ਹੋਈ, ਪਰ ਇਸਦੀ ਸੂਚਨਾ ਲਗਭਗ 11 ਘੰਟੇ ਬਾਅਦ ਮਿਲੀ। ਘਟਨਾ ਸਮੇਂ ਘਰ ਅੰਦਰ ਲੋਕ ਮੌਜੂਦ ਸਨ, ਪਰ ਕਿਸੇ ਨੂੰ ਕੋਈ ਚੋਟ ਨਹੀਂ ਆਈ।

ਇਹ ਘਰ, ਜੋ 94 ਐਵੇਨਿਊ ਅਤੇ 127 ਸਟ੍ਰੀਟ ਦੇ ਨੇੜੇ ਸਥਿਤ ਹੈ, ਨੂੰ ਪਹਿਲਾਂ 13 ਅਪ੍ਰੈਲ ਨੂੰ ਵੀ ਗੋਲੀਆਂ ਨਾਲ ਨਿਸ਼ਾਨਾ ਬਣਾਇਆ ਗਿਆ ਸੀ। ਉਸ ਮਾਮਲੇ ਵਿੱਚ ਇੱਕ ਸ਼ੱਕੀ ਨੂੰ ਚਾਰਜ ਕੀਤਾ ਗਿਆ ਹੈ।

ਸਰੀ ਪੁਲਿਸ ਦੇ ਅਨੁਸਾਰ ਪਹਿਲੀ ਘਟਨਾ ਨਾਲ ਜੁੜ ਕੇ 27 ਸਾਲਾ ਜਸਕਰਨ ਸਿੰਘ ਸਰੋਏ ‘ਤੇ “ਫਾਇਰਆਰਮ ਚਲਾਉਣ” ਸਮੇਤ ਗੰਭੀਰ ਦੋਸ਼ ਲਗੇ ਹਨ।

ਪੁਲਿਸ ਮੁਖੀ ਨੌਰਮ ਲਿਪਿੰਸਕੀ ਨੇ ਦੱਸਿਆ ਕਿ ਸਰੀ ਵਿੱਚ ਐਕਸਟੋਰਸ਼ਨ ਨਾਲ ਜੁੜੀਆਂ ਧਮਕੀਆਂ ਵਿੱਚ ਉਤਾਰ-ਚੜ੍ਹਾਅ ਦੇਖਣ ਨੂੰ ਮਿਲ ਰਿਹਾ ਹੈ—ਅਪ੍ਰੈਲ ਵਿੱਚ 20 ਮਾਮਲੇ ਦਰਜ ਹੋਏ, ਜੋ ਜਨਵਰੀ ਦੇ 44 ਤੋਂ ਘੱਟ ਪਰ ਮਾਰਚ ਦੇ 14 ਤੋਂ ਵੱਧ ਹਨ।

ਉਨ੍ਹਾਂ ਕਿਹਾ ਕਿ ਹਾਲਾਂਕਿ ਅੰਕੜਿਆਂ ਵਿੱਚ ਕਮੀ ਆਈ ਹੈ, ਪਰ ਪੀੜਤਾਂ ‘ਤੇ ਇਸਦੇ ਪ੍ਰਭਾਵ ਗੰਭੀਰ ਹਨ। ਪੁਲਿਸ ਨੇ ਕਿਹਾ ਕਿ Extortion Response Team ਨੇ ਇਸ ਨਵੇਂ ਮਾਮਲੇ ਦੀ ਜਾਂਚ ਆਪਣੇ ਹੱਥ ਵਿੱਚ ਲੈ ਲਈ ਹੈ।

ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਸੀਸੀਟੀਵੀ ਜਾਂ ਡੈਸ਼ਕੈਮ ਫੁਟੇਜ ਹੋਵੇ ਤਾਂ ਉਹ ਜਾਂਚ ਵਿੱਚ ਸਹਾਇਤਾ ਲਈ ਸਾਂਝਾ ਕਰਨ।

RELATED ARTICLES
- Advertisment -
Google search engine
Google search engine

Most Popular

Recent Comments