ਕੈਨੇਡਾ, ਮੌਂਟਰੀਅਲ (ਮੀਡੀਆ ਬਿਊਰੋ): ਖਾਲਸਾ ਸਾਜਨਾ ਦਿਵਸ ਨੂੰ ਸਮਰਪਿਤ ਸਲਾਨਾ ਵਿਸ਼ਾਲ ਨਗਰ ਕੀਰਤਨ ਮੌਂਟਰੀਅਲ ਵਿਖੇ ਇਸ ਵਾਰ ਵੀ ਬੜੀ ਸ਼ਰਧਾ, ਭਾਵਨਾ ਅਤੇ ਖਾਲਸਾਈ ਜਾਹੋ-ਜਲਾਲ ਨਾਲ ਸਜਾਇਆ ਗਿਆ। ਇਸ ਪਵਿੱਤਰ ਮੌਕੇ ’ਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਗੁਰੂ ਘਰ ਦੀ ਹਾਜ਼ਰੀ ਭਰੀ ਅਤੇ ਗੁਰਬਾਣੀ ਕੀਰਤਨ ਨਾਲ ਸਾਰੇ ਵਾਤਾਵਰਣ ਨੂੰ ਆਤਮਿਕ ਰੰਗਤ ਮਿਲੀ।
ਇਸ ਸਮਾਗਮ ਦੌਰਾਨ ਸੰਗਤਾਂ ਦੀ ਸੇਵਾ ਲਈ ਵੱਖ-ਵੱਖ ਲੰਗਰਾਂ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ। ਪਿਛਲੇ ਕਈ ਸਾਲਾਂ ਦੀ ਤਰ੍ਹਾਂ ਇਸ ਸਾਲ ਵੀ Safex Transport ਵੱਲੋਂ ਅਤੁੱਟ ਲੰਗਰ ਦੀ ਸੇਵਾ ਬੜੀ ਸ਼ਰਧਾ ਅਤੇ ਸਮਰਪਣ ਨਾਲ ਨਿਭਾਈ ਗਈ।
Safex Transport ਦੇ ਮੁੱਖ ਪ੍ਰਬੰਧ
ਕ ਰਮਿੰਦਰ ਸਿੰਘ ਅਤੇ ਅਮਨਦੀਪ ਸਿੰਘ ਵੱਲੋਂ ਆਪਣੀ ਪੂਰੀ ਟੀਮ ਸਮੇਤ ਸੰਗਤਾਂ ਲਈ ਵੱਖ-ਵੱਖ ਪ੍ਰਕਾਰ ਦੇ ਲੰਗਰ ਲਗਾਏ ਗਏ, ਜਿਸ ਨਾਲ ਆਏ ਹੋਏ ਸ਼ਰਧਾਲੂਆਂ ਨੇ ਵੱਡੇ ਪੱਧਰ ’ਤੇ ਲਾਹਾ ਲਿਆ।
ਇਸ ਮੌਕੇ ’ਤੇ ਟੋਰਾਂਟੋ ਤੋਂ ਭੁਪਿੰਦਰ ਸਿੰਘ ਸਮਰਾ ਅਤੇ ਯੂ.ਕੇ. ਤੋਂ ਜਗਦੀਪ ਸਿੰਘ ਨੇ ਵੀ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ਅਤੇ ਸੇਵਾ ਕਾਰਜਾਂ ਵਿੱਚ ਆਪਣਾ ਯੋਗਦਾਨ ਪਾਇਆ।
ਇਸ ਦੇ ਨਾਲ ਹੀ ਸੇਵਾਦਾਰਾਂ ਦੀ ਟੀਮ ਵਿੱਚ ਸਰਬਦੀਪ ਸਿੰਘ ਬਾਠ, ਗੁਰਿੰਦਰ ਸਿੰਘ ਜੋਹਲ, ਜਸਵਿੰਦਰ ਸਿੰਘ ਮੁਲਤਾਨੀ, ਜਸਕਰਨ ਸਿੰਘ, ਜੱਸੀ, ਬਿਕਰਮ ਸਿੰਘ, ਪਾਲ ਸਿੰਘ, ਕਮਲਜੀਤ ਸਿੰਘ ਸਮੇਤ ਕਈ ਨੌਜਵਾਨਾਂ ਨੇ ਦਿਨ-ਰਾਤ ਮਿਹਨਤ ਕਰਕੇ ਬੜੇ ਪਿਆਰ ਅਤੇ ਨਿਮਰਤਾ ਨਾਲ ਸੇਵਾ ਨਿਭਾਈ।
ਸਮਾਗਮ ਦੌਰਾਨ ਸੰਗਤਾਂ ਨੇ ਇਸ ਸੇਵਾ ਭਾਵਨਾ ਦੀ ਖੂਬ ਪ੍ਰਸ਼ੰਸਾ ਕੀਤੀ ਅਤੇ ਇਸਨੂੰ ਭਾਈਚਾਰੇ ਦੀ ਏਕਤਾ ਅਤੇ ਗੁਰਮਤਿ ਸਿੱਖਿਆਵਾਂ ਦਾ ਸੁੰਦਰ ਪ੍ਰਗਟਾਵਾ ਕਰਾਰ ਦਿੱਤਾ।







