ਕੈਨੇਡਾ ਮੋਂਟਰੀਅਲ ( ਮਨਿੰਦਰ) ਗੁਰਦੁਆਰਾ ਗੁਰੂ ਨਾਨਕ ਦਰਬਾਰ ਮੋਂਟਰੀਅਲ ਸਬੰਧੀ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਜਾ ਰਹੀ ਵੀਡੀਓ ਦੀ ਸੱਚਾਈ ਹੁਣ ਸਾਹਮਣੇ ਆ ਗਈ ਹੈ। ਪਰਬੰਧਕਾਂ ਵੱਲੋਂ ਅੱਜ ਮੀਡੀਆ ਨੂੰ ਜਾਣਕਾਰੀ ਦਿੱਤੀ ਗਈ ਕਿ ਇਹ ਵੀਡੀਓ ਕੋਈ ਤਾਜ਼ਾ ਘਟਨਾ ਨਹੀਂ, ਸਗੋਂ ਤਕਰੀਬਨ ਦੋ ਸਾਲ ਪੁਰਾਣੀ ਹੈ, ਜਿਸਨੂੰ ਕੁਝ ਸਰਾਰਤੀ ਅਨਸਰਾਂ ਵੱਲੋਂ ਜਾਣਬੁੱਝ ਕੇ ਗਲਤ ਰੰਗਤ ਦੇ ਕੇ ਗੁਰਦੁਆਰਾ ਸਾਹਿਬ ਦੀ ਕਮੇਟੀ ਨੂੰ ਬਦਨਾਮ ਕਰਨ ਲਈ ਮੁੜ ਵਾਇਰਲ ਕੀਤਾ ਗਿਆ। ਸੁਰਜੀਤ ਸਿੰਘ ਭਾਊ ਜੀ ਦੇ ਦੱਸਣ ਅਨੁਸਾਰ ਇਸ ਮਾਮਲੇ ਦਾ ਪੈਸਿਆਂ ਜਾਂ ਗੋਲਕ ਨਾਲ ਕੋਈ ਵੀ ਲੈਣਾ-ਦੇਣਾ ਨਹੀਂ ਸੀ ਨਾ ਕਿਸੇ ਪ੍ਰਧਾਨਗੀ ਦਾ ਸੀ। । ਅਸਲ ਵਿਵਾਦ ਉਸ ਵੇਲੇ ਸ਼ੁਰੂ ਹੋਇਆ ਜਦੋਂ ਕਮੇਟੀ ਮੈਂਬਰ ਵੱਲੋਂ ਗੁਰੂਘਰ ਦੇ ਪ੍ਰਧਾਨ ਲਈ ਗਲਤ ਸ਼ਬਦਾਵਲੀ ਵਰਤੀ ਗਈ। ਕਮੇਟੀ ਅਨੁਸਾਰ ਦਸਤਾਰ ਵੀ ਉਕਤ ਮੈਂਬਰ ਵੱਲੋਂ ਖੁਦ ਹੀ ਲਾਹੀ ਗਈ ਸੀ, ਜਿਸ ਤੋਂ ਬਾਅਦ ਕਮੇਟੀ ਨੇ ਉਸਨੂੰ ਲੰਬੇ ਸਮੇਂ ਲਈ ਸਸਪੈਂਡ ਕਰ ਦਿੱਤਾ ਸੀ। ਹੈਰਾਨੀ ਦੀ ਗੱਲ ਇਹ ਹੈ ਕਿ ਕਈ ਯੂਟਿਊਬ ਚੈਨਲਾਂ ਅਤੇ ਸੋਸ਼ਲ ਮੀਡੀਆ ਪੇਜਾਂ ਨੇ ਬਿਨਾਂ ਸੱਚਾਈ ਜਾਣੇ ਹੀ ਵੱਡੀਆਂ-ਵੱਡੀਆਂ ਹੈਡਲਾਈਨਾਂ ਚਲਾ ਦਿੱਤੀਆਂ । ਕਮੇਟੀ ਮੁਤਾਬਕ ਇਹ ਮਾਮਲਾ ਪੰਜ ਸਿੰਘ ਸਾਹਿਬਾਨ ਕੋਲ ਵੀ ਪੇਸ਼ ਕੀਤਾ ਗਿਆ ਸੀ ਅਤੇ | ਬਾਅਦ ਵਿੱਚ ਉਕਤ ਮੈਂਬਰ ਨੂੰ ਵੱਲੋਂ ਕੋਰਟ ਵਿੱਚ ਕੇਸ ਕੀਤਾ ਗਿਆ, ਜਿਸਦਾ ਫੈਸਲਾ ਵੀ ਆ ਚੁੱਕਾ ਹੈ । ਹੁਣ ਫਿਰ ਤੋਂ ਪੁਰਾਣੀ ਵੀਡੀਓ ਨੂੰ ਵਾਇਰਲ ਕਰਕੇ ਸੰਗਤ ਵਿੱਚ ਭਰਮ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਹੈ। ਇਸ ਤੋਂ ਇਲਾਵਾ ਕਮੇਟੀ ਨੇ ਦੱਸਿਆ ਕਿ ਹਾਲ ਹੀ ਵਿੱਚ 2 ਮੈਂਬਰ ਵੱਲੋਂ ਪਾਰਕ ਗੁਰਦੁਆਰਾ ਸਾਹਿਬ ਦੇ ਪ੍ਰਧਾਨ ਉੱਤੇ ਹਮਲਾ ਕੀਤਾ ਗਿਆ ਸੀ, ਜਿਸ ਤੋਂ ਬਾਅਦ ਪੁਲਿਸ ਨੇ ਦੋਵੇਂ ਵਿਅਕਤੀਆਂ ਉੱਤੇ ਚਾਰਜ ਲਗਾਏ ਅਤੇ ਗੁਰੂਘਰ ਆਉਣ ‘ਤੇ ਪਾਬੰਦੀ ਵੀ ਲਗਾ ਦਿੱਤੀ । ਸਭ ਤੋਂ ਵੱਡਾ ਸਵਾਲ ਇਹ ਹੈ ਕਿ ਆਖਿਰ ਕਿੰਨਾ ਸਮਾਂ ਕੁਝ ਲੋਕ ਨਿੱਜੀ ਰੰਜਿਸ਼ਾਂ ਲਈ ਗੁਰੂਘਰਾਂ ਦਾ ਮਾਹੌਲ ਖਰਾਬ ਕਰਦੇ ਰਹਿਣਗੇ ? ਸੰਗਤ ਅਤੇ ਮੀਡੀਆ ਨੂੰ ਵੀ ਚਾਹੀਦਾ ਹੈ ਕਿ ਕਿਸੇ ਵੀ ਵੀਡੀਓ ਜਾਂ ਖ਼ਬਰ ਨੂੰ ਅੱਗੇ ਵਧਾਉਣ ਤੋਂ ਪਹਿਲਾਂ ਉਸਦੀ ਸੱਚਾਈ ਜ਼ਰੂਰ ਪਰਖਣ, ਨਹੀਂ ਤਾਂ ਝੂਠ ਅਤੇ ਅਫਵਾਹਾਂ ਹੀ ਸੱਚ ਬਣ ਕੇ ਫੈਲਦੀਆਂ ਰਹਿਣਗੀਆਂ।







