HomeCanadaਟਰਾਂਸਪੋਰਟ ਇੰਡਸਟਰੀ ਨੂੰ ਮਜ਼ਬੂਤ ਬਣਾਉਣ ਲਈ ਨੈਸ਼ਨਲ ਅਪ੍ਰੀਸੀਏਸ਼ਨ ਤੇ ਜਾਣਕਾਰੀ ਸੈਸ਼ਨ ਦਾ...

ਟਰਾਂਸਪੋਰਟ ਇੰਡਸਟਰੀ ਨੂੰ ਮਜ਼ਬੂਤ ਬਣਾਉਣ ਲਈ ਨੈਸ਼ਨਲ ਅਪ੍ਰੀਸੀਏਸ਼ਨ ਤੇ ਜਾਣਕਾਰੀ ਸੈਸ਼ਨ ਦਾ ਆਯੋਜਨ

ਕਿਊਬੈਕ(ਮਨਿੰਦਰ)ਕੈਨੇਡਾ ਵਿੱਚ ਟਰਾਂਸਪੋਰਟ ਇੰਡਸਟਰੀ ਨੂੰ ਮਜ਼ਬੂਤ ਬਣਾਉਣ ਲਈ ਕੈਨੇਡੀਅਨ ਟਰਾਂਸਪੋਰਟ ਇੰਡਸਟਰੀ ਰਿਪ੍ਰੀਜ਼ੈਂਟੇਸ਼ਨ ਨੈਟਵਰਕ (CTIRN) ਵੱਲੋਂ, ਕੈਨੇਡਾ ਟਰੱਕ ਓਪਰੇਟਰਜ਼ ਐਸੋਸੀਏਸ਼ਨ (CTOA) ਦੇ ਸਹਿਯੋਗ ਨਾਲ ਇੱਕ ਵੱਡਾ ਸਮਾਗਮ ਕਰਵਾਇਆ ਜਾ ਰਿਹਾ ਹੈ।
ਇਹ ਨੈਸ਼ਨਲ ਇੰਡਸਟਰੀ ਅਪ੍ਰੀਸੀਏਸ਼ਨ ਅਤੇ ਇਨਫੋਰਮੇਸ਼ਨ ਸੈਸ਼ਨ 25 ਅਪ੍ਰੈਲ ਨੂੰ ਕਿਉਬੈਕ ਦੇ ਡੋਲਾਰਡ-ਦੇ-ਓਰਮੋ ਵਿੱਚ ਸਥਿਤ ਓਲੰਪੀਆ ਰਿਸੈਪਸ਼ਨ ਹਾਲ ਵਿੱਚ ਕਰਵਾਇਆ ਜਾਵੇਗਾ। ਸਮਾਗਮ ਦਾ ਸਮਾਂ ਸਵੇਰੇ 11:30 ਵਜੇ ਤੋਂ ਦੁਪਹਿਰ 3:00 ਵਜੇ ਤੱਕ ਰਹੇਗਾ।
ਇਸ ਪ੍ਰੋਗਰਾਮ ਵਿੱਚ 400 ਤੋਂ ਵੱਧ ਇੰਡਸਟਰੀ ਲੀਡਰ, ਫਲੀਟ ਓਨਰ ਅਤੇ ਬ੍ਰੋਕਰ ਹਿੱਸਾ ਲੈਣਗੇ। ਇਸ ਦੌਰਾਨ ਨੀਤੀ ਸਬੰਧੀ ਵਿਚਾਰ-ਵਟਾਂਦਰਾ, ਸਰਕਾਰੀ ਸਹਿਭਾਗਤਾ ਅਤੇ ਨੈਟਵਰਕਿੰਗ ਦੇ ਵੱਡੇ ਮੌਕੇ ਉਪਲਬਧ ਹੋਣਗੇ।
ਸਮਾਗਮ ਵਿੱਚ ਟਰਾਂਸਪੋਰਟ ਖੇਤਰ ਦੇ ਮਾਹਿਰਾਂ ਨੂੰ ਇੱਕ ਮੰਚ ‘ਤੇ ਲਿਆਂਦਾ ਜਾਵੇਗਾ ਤਾਂ ਜੋ ਉਦਯੋਗ ਨਾਲ ਜੁੜੀਆਂ ਚੁਣੌਤੀਆਂ ਤੇ ਮੌਕਿਆਂ ‘ਤੇ ਵਿਚਾਰ ਕੀਤਾ ਜਾਵੇਗਾ ਇਸ ਸਮਾਗਮ ਵਿੱਚ ਓਨਰ ਆਪਰੇਟਰ, ਟਰੱਕ ਡਰਾਈਵਰ , ਟਰਾਂਸਪੋਰਟ ਇੰਡਸਟਰੀ ਪਹੁੰਚਣਗੇ
ਆਯੋਜਕਾਂ ਵੱਲੋਂ ਦੱਸਿਆ ਗਿਆ ਹੈ ਕਿ ਸੀਟਾਂ ਸੀਮਿਤ ਹਨ, ਇਸ ਲਈ ਸ਼ਿਰਕਤ ਦੀ ਪੁਸ਼ਟੀ ਜਲਦੀ ਕਰਵਾਉਣ ਲਈ ਕਿਹਾ ਗਿਆ ਹੈ।
ਹੋਰ ਜਾਣਕਾਰੀ ਲਈ ਈਮੇਲ ਕੀਤਾ ਜਾ ਸਕਦਾ ਹੈ: info@thectoa.ca

RELATED ARTICLES
- Advertisment -
Google search engine
Google search engine

Most Popular

Recent Comments