HomeCanadaਪੰਜਾਬ ਭਵਨ ਸਰੀ ਵਿਖੇ ‘ਆਦਾਬ ਅਰਜ਼ ਲਖਨਊ – ਦ ਅਬਰੌਡ ਐਡੀਸ਼ਨ’ ਗ਼ਜ਼ਲ...

ਪੰਜਾਬ ਭਵਨ ਸਰੀ ਵਿਖੇ ‘ਆਦਾਬ ਅਰਜ਼ ਲਖਨਊ – ਦ ਅਬਰੌਡ ਐਡੀਸ਼ਨ’ ਗ਼ਜ਼ਲ ਸ਼ਾਮ ਦਾ ਸ਼ਾਨਦਾਰ ਆਯੋਜਨ

ਰਵੀ ਕਾਂਤ ਸ਼ਰਮਾ (ਸਰੀ, ਬੀ.ਸੀ.) – ਪੰਜਾਬ ਭਵਨ ਸਰੀ ਵਿਖੇ “ਆਦਾਬ ਅਰਜ਼ ਲਖਨਊ – ਦ ਅਬਰੌਡ ਐਡੀਸ਼ਨ, Every Sur is a Feeling Given Voice” ਦੇ ਸਿਰਲੇਖ ਹੇਠ ਇੱਕ ਸ਼ਾਨਦਾਰ ਗ਼ਜ਼ਲ ਸ਼ਾਮ ਦਾ ਆਯੋਜਨ ਕੀਤਾ ਗਿਆ। ਇਸ ਵਿਸ਼ੇਸ਼ ਸਾਹਿਤਕ ਅਤੇ ਸੰਗੀਤਕ ਸਮਾਗਮ ਦੀ ਮੇਜ਼ਬਾਨੀ ਪ੍ਰਸਿੱਧ ਸ਼ਾਇਰਾ ਅਤੇ ਕਲਾਕਾਰ ਇਫ਼ਤ ਖ਼ਾਨ ਵੱਲੋਂ ਕੀਤੀ ਗਈ, ਜਿਸ ਵਿੱਚ ਵੱਡੀ ਗਿਣਤੀ ਵਿੱਚ ਸਾਹਿਤ, ਸੰਗੀਤ ਅਤੇ ਗ਼ਜ਼ਲ ਪ੍ਰੇਮੀਆਂ ਨੇ ਸ਼ਮੂਲੀਅਤ ਕੀਤੀ।

ਸਮਾਗਮ ਦੇ ਮੁੱਖ ਮਹਿਮਾਨ ਵਜੋਂ ਨਾਮਵਰ ਕਾਰੋਬਾਰੀ ਅਤੇ ਸਮਾਜ ਸੇਵੀ ਸੁਖੀ ਬਾਠ ਨੇ ਸ਼ਿਰਕਤ ਕੀਤੀ। ਇਸ ਮੌਕੇ ਇਫ਼ਤ ਖ਼ਾਨ ਵੱਲੋਂ ਸੁਖੀ ਬਾਠ ਦਾ ਨਿੱਘਾ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਦੇ ਸਮਾਜਿਕ ਅਤੇ ਭਾਈਚਾਰਕ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਇਸ ਦੇ ਨਾਲ ਹੀ ਸਮਾਗਮ ਵਿੱਚ ਪਹੁੰਚੇ ਸਾਰੇ ਮਹਿਮਾਨਾਂ, ਕਲਾਕਾਰਾਂ ਅਤੇ ਗ਼ਜ਼ਲ ਪ੍ਰੇਮੀਆਂ ਦਾ ਵੀ ਵਿਸ਼ੇਸ਼ ਤੌਰ ‘ਤੇ ਸਵਾਗਤ ਕੀਤਾ ਗਿਆ।

ਗ਼ਜ਼ਲ ਸ਼ਾਮ ਦੌਰਾਨ ਇਫ਼ਤ ਖ਼ਾਨ ਨੇ ਆਪਣੀ ਮਿੱਠੀ ਆਵਾਜ਼ ਅਤੇ ਦਿਲ ਨੂੰ ਛੂਹਣ ਵਾਲੀ ਪੇਸ਼ਕਾਰੀ ਨਾਲ ਉੱਥੇ ਸ਼ਾਮਿਲ ਲੋਕਾਂ ਨੂੰ ਮੰਤਰਮੁਗਧ ਕਰ ਦਿੱਤਾ। ਉਨ੍ਹਾਂ ਵੱਲੋਂ ਪੇਸ਼ ਕੀਤੀਆਂ ਗ਼ਜ਼ਲਾਂ ਨੂੰ ਸਰੋਤਿਆਂ ਨੇ ਭਰਪੂਰ ਪ੍ਰਸੰਸਾ ਕੀਤੀ । ਸਮਾਗਮ ਵਿੱਚ ਉਰਦੂ ਅਦਬ, ਸ਼ਾਇਰੀ ਅਤੇ ਸੰਗੀਤ ਦੀ ਖੂਬਸੂਰਤ ਝਲਕ ਦੇਖਣ ਨੂੰ ਮਿਲੀ, ਜਿਸ ਨੇ ਲਖਨਊ ਦੀ ਅਦਬੀ ਰਵਾਇਤ ਨੂੰ ਕੈਨੇਡਾ ਦੀ ਧਰਤੀ ‘ਤੇ ਜੀਵੰਤ ਕਰ ਦਿੱਤਾ।

ਚੜ੍ਹਦੀਕਲਾ ਮੀਡੀਆ ਨਾਲ ਗੱਲਬਾਤ ਕਰਦਿਆਂ ਇਫ਼ਤ ਖ਼ਾਨ ਨੇ ਸਮਾਗਮ ਵਿੱਚ ਸ਼ਾਮਲ ਹੋਏ ਸਾਰੇ ਭਾਗੀਦਾਰਾਂ, ਮਹਿਮਾਨਾਂ ਅਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਖਾਸ ਤੌਰ ‘ਤੇ ਮੁੱਖ ਮਹਿਮਾਨ ਸੁਖੀ ਬਾਠ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਸਹਿਯੋਗ ਅਤੇ ਹੌਸਲਾ ਅਫ਼ਜ਼ਾਈ ਨਾਲ ਅਜਿਹੇ ਸੱਭਿਆਚਾਰਕ ਸਮਾਗਮਾਂ ਨੂੰ ਹੋਰ ਉਤਸ਼ਾਹ ਮਿਲਦਾ ਹੈ।

 

ਉਨ੍ਹਾਂ ਕਿਹਾ ਕਿ “ਆਦਾਬ ਅਰਜ਼ ਲਖਨਊ” ਦਾ ਮਕਸਦ ਸਿਰਫ਼ ਗ਼ਜ਼ਲਾਂ ਸੁਣਾਉਣਾ ਨਹੀਂ, ਸਗੋਂ ਉਰਦੂ ਅਦਬ, ਸ਼ਾਇਰੀ ਅਤੇ ਸੱਭਿਆਚਾਰਕ ਵਿਰਾਸਤ ਨੂੰ ਨਵੀਂ ਪੀੜ੍ਹੀ ਤੱਕ ਪਹੁੰਚਾਉਣਾ ਵੀ ਹੈ। ਸਰੋਤਿਆ ਨੇ ਵੀ ਇਸ ਵਿਲੱਖਣ ਗ਼ਜ਼ਲ ਸ਼ਾਮ ਦੀ ਭਰਪੂਰ ਪ੍ਰਸ਼ੰਸਾ ਕਰਦਿਆਂ ਆਯੋਜਕਾਂ ਨੂੰ ਵਧਾਈ ਦਿੱਤੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments