HomeCanadaਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ ਦੁੱਖ ਨਿਵਾਰਨ ਸਮਾਗਮ: ਗੁਰਦੁਆਰਾ ਨਾਨਕਸਰ ਸਰੀ...

ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ ਦੁੱਖ ਨਿਵਾਰਨ ਸਮਾਗਮ: ਗੁਰਦੁਆਰਾ ਨਾਨਕਸਰ ਸਰੀ ਵਿਖੇ ਚਾਰ ਰੋਜ਼ਾ ਸ਼ਬਦ ਜਾਪ ਸਮਾਗਮ 17 ਜੂਨ ਤੋਂ ਸ਼ੁਰੂ

ਸਰੀ, ਬੀ.ਸੀ. – ਗੁਰਦੁਆਰਾ ਨਾਨਕਸਰ ਸਰੀ ਵਿਖੇ “ਸਰਬ ਰੋਗ ਕਾ ਅਉਖਦੁ ਨਾਮੁ ਮਿਸ਼ਨ ਦੁੱਖ ਨਿਵਾਰਨ ਸਮਾਗਮ” ਤਹਿਤ 17 ਜੂਨ ਤੋਂ 20 ਜੂਨ 2026 ਤੱਕ ਚਾਰ ਰੋਜ਼ਾ ਵਿਸ਼ੇਸ਼ ਸ਼ਬਦ ਜਾਪ ਸਮਾਗਮ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਧਾਰਮਿਕ ਸਮਾਗਮ ਦੌਰਾਨ ਹਰ ਰੋਜ਼ ਸ਼ਾਮ 5 ਵਜੇ ਤੋਂ ਰਾਤ 8:30 ਵਜੇ ਤੱਕ ਗੁਰਬਾਣੀ ਕੀਰਤਨ, ਸ਼ਬਦ ਜਾਪ ਅਤੇ ਗੁਰਮਤਿ ਵਿਚਾਰਾਂ ਦੀਆਂ ਰਸਭਿੰਨ ਹਾਜ਼ਰੀਆਂ ਸਜਣਗੀਆਂ। ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਅਨੁਸਾਰ ਇਸ ਸਮਾਗਮ ਦਾ ਮੁੱਖ ਉਦੇਸ਼ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਾ, ਨਾਮ ਸਿਮਰਨ ਦੀ ਮਹੱਤਤਾ ਨੂੰ ਉਜਾਗਰ ਕਰਨਾ ਅਤੇ ਆਤਮਿਕ ਸ਼ਾਂਤੀ ਦਾ ਸੰਦੇਸ਼ ਦੇਣਾ ਹੈ।ਉਨ੍ਹਾਂ ਨੇ ਕਿਹਾ ਕਿ ਗੁਰਬਾਣੀ ਅਨੁਸਾਰ “ਸਰਬ ਰੋਗ ਕਾ ਅਉਖਦੁ ਨਾਮੁ” ਮਨੁੱਖੀ ਜੀਵਨ ਦੇ ਹਰ ਦੁੱਖ ਅਤੇ ਰੋਗ ਦਾ ਅਧਿਆਤਮਿਕ ਇਲਾਜ ਹੈ।

 

ਸਮਾਗਮ ਗੁਰਦੁਆਰਾ ਨਾਨਕਸਰ ਸਰੀ, 14212–88 ਐਵੇਨਿਊ ਵਿਖੇ ਹੋਵੇਗਾ, ਜਿੱਥੇ ਸਥਾਨਕ ਸੰਗਤਾਂ ਦੇ ਨਾਲ ਨਾਲ ਬਾਹਰਲੇ ਇਲਾਕਿਆਂ ਤੋਂ ਵੀ ਵੱਡੀ ਗਿਣਤੀ ਵਿੱਚ ਸੰਗਤਾਂ ਦੇ ਪਹੁੰਚਣ ਦੀ ਉਮੀਦ ਹੈ। ਪ੍ਰਬੰਧਕਾਂ ਵੱਲੋਂ ਸੰਗਤ ਨੂੰ ਪਰਿਵਾਰਾਂ ਸਮੇਤ ਹਾਜ਼ਰੀ ਭਰਨ ਅਤੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੀ ਅਪੀਲ ਕੀਤੀ ਗਈ ਹੈ।

ਸਮਾਗਮ ਸਬੰਧੀ ਜਾਣਕਾਰੀ ਲਈ ਭਾਈ ਜਗਦੀਪ ਸਿੰਘ (+1-604-306-8044), ਭਾਈ ਸਤਨਾਮ ਸਿੰਘ (+1-403-805-3360) ਅਤੇ ਭਾਈ ਰਾਮ ਸਿੰਘ ਜੀ (USA +1-714-883-9805) ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੰਗਤਾਂ ਲਈ ਲੰਗਰ ਅਤੇ ਹੋਰ ਲੋੜੀਂਦੇ ਪ੍ਰਬੰਧ ਵੀ ਕੀਤੇ ਗਏ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine
Google search engine

Most Popular

Recent Comments