Ottawa ਨੇ ਇੱਕ ਨਵਾਂ privacy ਸੰਬੰਧੀ ਬਿੱਲ ਪੇਸ਼ ਕੀਤਾ ਹੈ, ਜਿਸਦਾ ਮਕਸਦ ਲੋਕਾਂ ਦੇ ਨਿੱਜੀ ਡਾਟਾ ਦੀ ਸੁਰੱਖਿਆ ਨੂੰ ਹੋਰ ਮਜ਼ਬੂਤ ਕਰਨਾ ਹੈ। ਇਸ ਬਿੱਲ ਵਿੱਚ ਖਾਸ ਤੌਰ ‘ਤੇ ਬੱਚਿਆਂ ਦੇ ਡਾਟਾ ਦੀ ਰੱਖਿਆ ਅਤੇ ਯੂਜ਼ਰਾਂ ਨੂੰ ਆਪਣਾ ਨਿੱਜੀ ਡਾਟਾ delete ਕਰਵਾਉਣ ਦਾ ਹੱਕ ਦੇਣ ਦੀ ਗੱਲ ਕੀਤੀ ਗਈ ਹੈ।
ਪ੍ਰਸਤਾਵਿਤ ਕਾਨੂੰਨ ਅਨੁਸਾਰ, ਕੰਪਨੀਆਂ ਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਬੱਚਿਆਂ ਦੀ online ਜਾਣਕਾਰੀ ਨੂੰ ਵਧੇਰੇ ਸੁਰੱਖਿਆ ਮਿਲੇ ਅਤੇ ਉਸਦਾ ਗਲਤ ਇਸਤੇਮਾਲ ਨਾ ਹੋਵੇ। ਨਾਲ ਹੀ, ਯੂਜ਼ਰ ਆਪਣੇ ਬਾਰੇ ਇਕੱਠਾ ਕੀਤਾ ਗਿਆ ਡਾਟਾ ਕਿਸੇ ਵੀ ਸਮੇਂ ਮਿਟਾਉਣ ਦੀ ਬੇਨਤੀ ਕਰ ਸਕਣਗੇ।
ਸਰਕਾਰ ਦਾ ਕਹਿਣਾ ਹੈ ਕਿ ਡਿਜੀਟਲ ਯੁੱਗ ਵਿੱਚ ਡਾਟਾ ਪ੍ਰਾਈਵੇਸੀ ਸਭ ਤੋਂ ਵੱਡਾ ਮੁੱਦਾ ਬਣ ਗਿਆ ਹੈ ਅਤੇ ਇਸ ਬਿੱਲ ਰਾਹੀਂ ਲੋਕਾਂ ਨੂੰ ਆਪਣੇ personal information ‘ਤੇ ਵਧੇਰੇ ਕੰਟਰੋਲ ਦਿੱਤਾ ਜਾਵੇਗਾ।
ਇਸ ਕਾਨੂੰਨ ਦੇ ਤਹਿਤ ਕੰਪਨੀਆਂ ਲਈ transparency ਵਧਾਉਣ, ਡਾਟਾ ਕਲੇਕਸ਼ਨ ਦੇ ਨਿਯਮ ਸਖ਼ਤ ਕਰਨ ਅਤੇ privacy breach ਦੀ ਸਥਿਤੀ ਵਿੱਚ ਵੱਡੇ ਜੁਰਮਾਨਿਆਂ ਦੀ ਵੀ ਸੰਭਾਵਨਾ ਹੈ।
ਨਵਾਂ ਬਿੱਲ ਹੁਣ ਅੱਗੇ ਦੀ parliamentary ਪ੍ਰਕਿਰਿਆ ਲਈ ਭੇਜਿਆ ਜਾਵੇਗਾ, ਜਿੱਥੇ ਇਸ ‘ਤੇ ਚਰਚਾ ਅਤੇ ਸੋਧਾਂ ਕੀਤੀਆਂ ਜਾਣਗੀਆਂ।







