HomeCanadaਸਿੱਖ ਵਿਜ਼ਨ ਐਸੋਸੀਏਸ਼ਨ ਮੋਂਟਰੀਅਲ ਵੱਲੋਂ ਵੌਦਰੁਏ ਡੋਰੀਆਨ ਵਿੱਚ ਸਿੱਖ ਹੈਰੀਟੇਜ ਮਹੀਨਾ 2026...

ਸਿੱਖ ਵਿਜ਼ਨ ਐਸੋਸੀਏਸ਼ਨ ਮੋਂਟਰੀਅਲ ਵੱਲੋਂ ਵੌਦਰੁਏ ਡੋਰੀਆਨ ਵਿੱਚ ਸਿੱਖ ਹੈਰੀਟੇਜ ਮਹੀਨਾ 2026 ਮਨਾਇਆ

ਕੈਨੇਡਾ (ਮਨਿੰਦਰ) ਵੌਦਰੁਏ-ਡੋਰੀਆਨ (ਕਿਊਬੈਕ
ਸਿੱਖ ਹੈਰੀਟੇਜ 2026 ਮਹੀਨਾ ਸਮਾਗਮ ਵਿੱਚ ਵੱਖ ਵੱਖ ਸ਼ਖਸ਼ੀਅਤਾਂ ਨੇ ਸ਼ਿਰਕਤ ਕੀਤੀ ਜਿਸ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਪੁੱਜੀਆਂ ਜਿਨਾਂ ਨੇ ਸਿੱਖਾਂ ਦੀਆਂ ਦਿੱਤੀਆਂ ਹੋਈਆਂ ਕੁਰਬਾਨੀਆਂ ਤੇ ਇਹਨਾ ਵੱਲੋਂ ਜੋ ਕਨੇਡਾ ਦੇ

ਵਿਕਾਸ ਵਾਸਤੇ ਵਡਮੁੱਲੇ ਯੋਗਦਾਨ ਬਾਰੇ ਜਾਣਕਾਰੀ ਦਿੱਤੀ ।ਮਾਣਯੋਗ ਮਹਿਮਾਨ ਮੇਅਰ ਪੋਲ ਦਿੳਮੂਲੈ ਡਿਪਟੀ ਮੇਅਰ ਬ੍ਰੈਮਟਨ ਹਰਕੀਰਤ ਸਿੰਘ ਤੇ ਕਨੇਡਾ ਦੀ ਰਾਜਧਾਨੀ ਦੇ ਪਹਿਲੇ ਸਿੱਖ ਪੁਲਿਸ ਆਫਿਸਰ ਸਰਦਾਰ ਜਸਦੀਪ ਸਿੰਘ ਬਾਜਵਾ ਵਿਸ਼ੇਸ਼ ਤੌਰ ਤੇ ਪਹੁੰਚੇ ।
ਸਟੇਜ ਦੀ ਸੇਵਾ ਸ਼ਾਹਬਾਜ ਸਿੰਘ ਅਤੇ ਯੂਥ ਚ ਮਹਿਤਾਬ ਸਿੰਘ ,ਅਤਿੰਦਰ ਪਾਲ ਸਿੰਘ, ਬਰਲੀਨ ਕੌਰ ਅਤੇ ਹੋਰ ਬੁਲਾਰਿਆਂ ਚ ਪ੍ਰੋਫੈਸਰ ਜਸਵਿੰਦਰ ਸਿੰਘ ,ਸੁਰਜੀਤ ਸਿੰਘ ਪਾਹਵਾ ਸਤਨਾਮ ਸਿੰਘ ਭਵਰਾ ,ਪਰਮਿੰਦਰ ਸਿੰਘ ,ਮਨਵੀਰ ਸਿੰਘ,ਤਰਨ ਤੇਜ ਸਿੰਘ ਹੁੰਦਲ ,ਹਰਜਿੰਦਰ ਸਿੰਘ ਪੱਤੜ, ਜਸ ਕੌਰ ਪੇਂਟਿੰਗ ਆਰਟਿਸਟ ਤੇ ਰੂਬੀ ਅਹੂਜਾ ਨੇ ਹਿੱਸਾ ਲਿਆ ।
ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸਿੱਖ ਇਤਿਹਾਸ, ਸੰਸਕ੍ਰਿਤੀ ਅਤੇ ਕਮਿਊਨਿਟੀ ਦੇ ਯੋਗਦਾਨਾਂ ਨੂੰ ਉਜਾਗਰ ਕਰਨਾ ਹੈ। ।ਸਿੱਖ ਇਤਿਹਾਸ ਅਤੇ ਵਿਰਾਸਤ ਨੂੰ ਸਮਰਪਿਤ ਸਮਾਗਮ ਦਾ ਮੁੱਖ ਮਕਸਦ ਸਿੱਖ ਧਰਮ ਦੇ ਇਤਿਹਾਸ, ਸੰਸਕ੍ਰਿਤੀ ਅਤੇ ਦੁਨੀਆ ਭਰ ਵਿੱਚ ਸਿੱਖਾਂ ਦੇ ਯੋਗਦਾਨ ਨੂੰ ਉਜਾਗਰ ਕਰਨਾ ਹੈ। ਆਯੋਜਕਾਂ ਨੇ ਕਿਹਾ ਕਿ ਇਸ ਤਰ੍ਹਾਂ ਦੇ ਪ੍ਰੋਗਰਾਮ ਨਵੀਂ ਪੀੜ੍ਹੀ ਨੂੰ ਆਪਣੇ ਵਿਰਸੇ ਨਾਲ ਜੋੜਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਉਂਦੇ ਹਨ।   

RELATED ARTICLES
- Advertisment -
Google search engine
Google search engine

Most Popular

Recent Comments