Home Canada ਸਰੀ ਵਿੱਚ ਪੁਲਿਸ ਗੋਲੀਬਾਰੀ ਦੌਰਾਨ ਵਿਅਕਤੀ ਗੰਭੀਰ ਜ਼ਖਮੀ, IIO ਵੱਲੋਂ ਜਾਂਚ ਸ਼ੁਰੂ

ਸਰੀ ਵਿੱਚ ਪੁਲਿਸ ਗੋਲੀਬਾਰੀ ਦੌਰਾਨ ਵਿਅਕਤੀ ਗੰਭੀਰ ਜ਼ਖਮੀ, IIO ਵੱਲੋਂ ਜਾਂਚ ਸ਼ੁਰੂ

0

Surrey, 26 ਮਈ (Ravi k): Surrey Police Service ਦੇ ਇੱਕ ਅਧਿਕਾਰੀ ਵੱਲੋਂ ਸੋਮਵਾਰ ਸ਼ਾਮ ਗੋਲੀ ਚਲਾਏ ਜਾਣ ਤੋਂ ਬਾਅਦ ਇੱਕ ਵਿਅਕਤੀ ਨੂੰ ਗੰਭੀਰ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਸ ਮਾਮਲੇ ਦੀ ਜਾਂਚ ਬ੍ਰਿਟਿਸ਼ ਕੋਲੰਬੀਆ ਦੀ ਸੁਤੰਤਰ ਪੁਲਿਸ ਨਿਗਰਾਨ ਏਜੰਸੀ Independent Investigations Office (IIO) ਵੱਲੋਂ ਕੀਤੀ ਜਾ ਰਹੀ ਹੈ। IIO ਅਨੁਸਾਰ ਸ਼ਾਮ ਕਰੀਬ 7:30 ਵਜੇ ਪੁਲਿਸ ਨੂੰ ਸਾਊਥਪਾਰਕ ਕ੍ਰੈਸੈਂਟ ਦੇ 12200 ਬਲਾਕ ਵਿੱਚ ਇੱਕ ਘਰ ਵਿੱਚ ਸੰਭਾਵਿਤ ਤੌਰ ‘ਤੇ ਦਾਖ਼ਲ ਹੋਣ ਦੀ ਕੋਸ਼ਿਸ਼ ਕਰ ਰਹੇ ਵਿਅਕਤੀ ਬਾਰੇ ਸੂਚਨਾ ਮਿਲੀ ਸੀ।ਪੁਲਿਸ ਮੁਤਾਬਕ ਜਦੋਂ ਅਧਿਕਾਰੀਆਂ ਨੇ ਉਸ ਵਿਅਕਤੀ ਨੂੰ ਕਾਬੂ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਪੁਲਿਸ ਨਾਲ ਟਕਰਾਅ ਵਾਲੀ ਸਥਿਤੀ ਪੈਦਾ ਕਰ ਦਿੱਤੀ, ਜਿਸ ਤੋਂ ਬਾਅਦ ਅਧਿਕਾਰੀਆਂ ਨੇ ਆਪਣੀਆਂ ਸਰਵਿਸ ਪਿਸਤੌਲਾਂ ਨਾਲ ਗੋਲੀਆਂ ਚਲਾਈਆਂ। ਘਟਨਾ ਮਗਰੋਂ ਪੁਲਿਸ ਅਧਿਕਾਰੀਆਂ ਅਤੇ ਪੈਰਾਮੈਡਿਕਸ ਨੇ ਮੌਕੇ ‘ਤੇ ਹੀ ਜ਼ਖਮੀ ਵਿਅਕਤੀ ਨੂੰ ਐਮਰਜੈਂਸੀ ਮੈਡੀਕਲ ਸਹਾਇਤਾ ਦਿੱਤੀ। ਬਾਅਦ ਵਿੱਚ ਉਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਿਨ੍ਹਾਂ ਲੋਕਾਂ ਨੇ ਇਸ ਘਟਨਾ ਨੂੰ ਦੇਖਿਆ ਹੈ ਜਾਂ ਜਿਨ੍ਹਾਂ ਕੋਲ ਇਸ ਸਬੰਧੀ ਕੋਈ ਜਾਣਕਾਰੀ ਹੈ, ਉਨ੍ਹਾਂ ਨੂੰ ਆਈਆਈਓ (IIO) ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਗਈ ਹੈ।

ਆਈਆਈਓ ਉਹਨਾਂ ਮਾਮਲਿਆਂ ਦੀ ਜਾਂਚ ਲਈ ਜ਼ਿੰਮੇਵਾਰ ਸੰਸਥਾ ਹੈ ਜਿੱਥੇ ਪੁਲਿਸ ਦੀ ਭੂਮਿਕਾ ਦੌਰਾਨ ਕਿਸੇ ਵਿਅਕਤੀ ਦੀ ਮੌਤ ਜਾਂ ਗੰਭੀਰ ਸੱਟ ਲੱਗਦੀ ਹੈ, ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਪੁਲਿਸ ਦੀ ਕਾਰਵਾਈ ਜਾਂ ਲਾਪਰਵਾਹੀ ਇਸ ਦਾ ਕਾਰਨ ਬਣੀ ਸੀ ਜਾਂ ਨਹੀਂ।

Exit mobile version