Home Canada ਸਰੀ ਨਿਊਟਨ ਵਿਚ ਕ੍ਰਿਕਟ ਕੈਨੇਡਾ ਦੇ ਪ੍ਰਧਾਨ ਖੋਸਾ ਦੇ ਘਰ ਤੇ ਗੋਲੀਬਾਰੀ

ਸਰੀ ਨਿਊਟਨ ਵਿਚ ਕ੍ਰਿਕਟ ਕੈਨੇਡਾ ਦੇ ਪ੍ਰਧਾਨ ਖੋਸਾ ਦੇ ਘਰ ਤੇ ਗੋਲੀਬਾਰੀ

0

ਸਰੀ- ਬੁਧਵਾਰ ਸਵੇਰ ਸਰੀ ਨਿਊਟਨ ਇਲਾਕੇ ਵਿਚ ਅਣਪਛਾਤੇ ਹਮਲਾਵਰਾਂ ਵਲੋਂ ਇਕ ਘਰ ਨੂੰ ਨਿਸ਼ਾਨਾ ਬਣਾਕੇ ਗੋਲਬਾਰੀ ਕੀਤੀ ਗਈ ਹੈ। ਪਤਾ ਲੱਗਾ ਹੈ ਕਿ ਇਹ ਘਰ ਕ੍ਰਿਕਟ ਕੈਨੇਡਾ ਦੇ ਨਵੇਂ ਚੁਣੇ ਗਏ ਪ੍ਰਧਾਨ ਅਰਵਿੰਦਰ ਖੋਸਾ ਦਾ ਹੈ। ਮੀਡੀਆ ਸੂਤਰਾਂ ਮੁਤਾਬਿਕ ਅਰਵਿੰਦਰ ਖੋਸਾ ਨੇ ਗੋਲੀਬਾਰੀ ਦੀ ਪੁਸ਼ਟੀ ਕੀਤੀ ਹੈ। ਜਦੋਂ ਸਵੇਰੇ ਤੜਕੇ ਇਹ ਗੋਲੀਬਾਰੀ ਹੋਈ ਉਸ ਸਮੇਂ ਘਰ ਦੇ ਸਾਰੇ ਮੈਂਬਰ ਘਰ ਵਿਚ ਮੌਜੂਦ ਸਨ ਪਰ ਕਿਸੇ ਦੇ ਜਖਮੀ ਹੋਣ ਦੀ ਕੋਈ ਸੂਚਨਾ ਨਹੀ ਹੈ। ਘਰ ਦੇ ਦਰਵਾਜ਼ੇ, ਖਿੜਕੀਆਂ ਅਤੇ ਬਾਹਰੀ ਹਿੱਸੇ ਵਿੱਚ ਘੱਟੋ-ਘੱਟ ਪੰਜ ਗੋਲੀਆਂ ਦੇ ਨਿਸ਼ਾਨ ਦੇਖੇ ਗਏ ਹਨ।

ਪੁਲਿਸ ਦਾ ਕਹਿਣਾ ਹੈ ਕਿ ਪੁਲਿਸ ਨੂੰ ਗੋਲੀਬਾਰੀ ਦੀ ਸੂਚਨਾ ਸਵੇਰੇ 4:40 ਵਜੇ ਮਿਲੀ।  ਸਰੀ ਪੁਲਿਸ ਨੇ ਕਿਹਾ ਕਿ ਜਾਂਚ ਸ਼ੁਰੂਆਤੀ ਪੜਾਅ ਵਿੱਚ ਹੈ ਪਰ ਗੋਲੀਬਾਰੀ ਜਬਰੀ ਵਸੂਲੀ ਨਾਲ ਸਬੰਧਤ ਮੰਨੀ ਜਾ ਰਹੀ ਹੈ। ਸਰੀ ਪੁਲਿਸ ਦੇ ਅਫਸਰ ਨੇ ਦੱਸਿਆ ਕਿ  ਸਵੇਰੇ ਜਿਸ ਘਰ ‘ਤੇ ਗੋਲੀ ਚਲਾਈ ਗਈ ਉਸ ਨਾਲ ਜੁੜੇ ਇੱਕ ਵਿਅਕਤੀ ਨੂੰ ਜਬਰੀ ਵਸੂਲੀ ਲਈ ਧਮਕੀਆਂ ਮਿਲੀਆਂ ਸਨ।

ਕ੍ਰਿਕਟ ਕੈਨੇਡਾ ਪਿਛਲੇ ਮਹੀਨੇ ਪ੍ਰਕਾਸ਼ਿਤ ਪੰਜਵੀਂ ਅਸਟੇਟ ਜਾਂਚ ਦਾ ਕੇਂਦਰ ਸੀ ਜਿਸ ਵਿੱਚ ਭ੍ਰਿਸ਼ਟਾਚਾਰ, ਸੰਗਠਿਤ ਅਪਰਾਧ ਦੁਆਰਾ ਪ੍ਰਭਾਵ ਅਤੇ ਕ੍ਰਿਕਟ ਕੈਨੇਡਾ ਦੀਆਂ ਪ੍ਰਮੁੱਖ ਹਸਤੀਆਂ ਦੁਆਰਾ ਮੈਚਾਂ ਨੂੰ ਫਿਕਸ ਕਰਨ ਦੀਆਂ ਕੋਸ਼ਿਸ਼ਾਂ ਦੇ ਵਿਆਪਕ ਦੋਸ਼ਾਂ ਦਾ ਖੁਲਾਸਾ ਹੋਇਆ ਸੀ।

ਖੋਸਾ ਨੂੰ 9 ਮਈ ਨੂੰ ਮਿਸੀਸਾਗਾ, ਓਨਟਾਰੀਓ ਵਿੱਚ ਕ੍ਰਿਕਟ ਕੈਨੇਡਾ ਦੀ ਸਾਲਾਨਾ ਆਮ ਮੀਟਿੰਗ ਤੋਂ ਬਾਅਦ ਪ੍ਰਧਾਨ ਚੁਣਿਆ ਗਿਆ ਸੀ। ਉਸਨੇ ਅਦਾਲਤ ਦੇ ਦਖਲ ਰਾਹੀ ਇਹ ਅਹੁਦਾ ਹਾਸਲ ਕੀਤਾ ਸੀ। ਉਸਨੇ ਪਿਛਲੇ ਪ੍ਰਧਾਨ ਅਮਜਦ ਬਾਜਵਾ ਦੀ ਥਾਂ ਲੈ ਲਈ ਹੈ।

Exit mobile version