Home Canada ਟੋਰਾਂਟੋ ਵਿੱਚ ‘ਪੰਜਾਬੀ ਵਿਰਸਾ 2026’ ਦਾ ਐਲਾਨ, ਲੋਕ ਗਾਇਕੀ ਦੇ ਸਿਤਾਰੇ ਕਰਨਗੇ...

ਟੋਰਾਂਟੋ ਵਿੱਚ ‘ਪੰਜਾਬੀ ਵਿਰਸਾ 2026’ ਦਾ ਐਲਾਨ, ਲੋਕ ਗਾਇਕੀ ਦੇ ਸਿਤਾਰੇ ਕਰਨਗੇ ਸ਼ਿਰਕਤ

0

ਟੋਰਾਂਟੋ, 22 ਮਈ (ਨਿਊਜ਼ ਡੈਸਕ): ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਪੰਜਾਬੀ ਸੱਭਿਆਚਾਰ ਅਤੇ ਲੋਕ ਸੰਗੀਤ ਨੂੰ ਸਮਰਪਿਤ ਵਿਸ਼ੇਸ਼ ਸ਼ੋਅ ‘ਪੰਜਾਬੀ ਵਿਰਸਾ 2026’ ਦੇ ਆਯੋਜਨ ਦਾ ਐਲਾਨ ਕੀਤਾ ਗਿਆ ਹੈ। ਇਸ ਮੰਚ ‘ਤੇ ਪੰਜਾਬੀ ਲੋਕ ਗਾਇਕੀ ਦੇ ਪ੍ਰਸਿੱਧ ਕਲਾਕਾਰ ਕਮਲਹੀਰ, ਮਨਮੋਹਨ ਵਾਰਿਸ ਅਤੇ ਸੰਗਤਾਰ ਆਪਣੀਆਂ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ।

ਇਹ ਸ਼ੋਅ 25 ਜੁਲਾਈ 2026, ਸ਼ਨੀਵਾਰ ਨੂੰ ਟੋਰਾਂਟੋ ਦੇ Great Canadian Toronto ਦੇ ਥੀਏਟਰ ਵਿੱਚ ਕਰਵਾਇਆ ਜਾਵੇਗਾ। ਪ੍ਰੋਗਰਾਮ ਦੀ ਜ਼ਿੰਮੇਵਾਰੀ ਟੀਮ 4 ਇੰਟਰਟੇਨਮੈਂਟ ਵੱਲੋਂ ਨਿਭਾਈ ਜਾ ਰਹੀ ਹੈ।

ਆਯੋਜਕਾਂ ਦੇ ਪੋਸਟਰ ਮੁਤਾਬਕ, ਪ੍ਰੀ-ਸੇਲ ਟਿਕਟਾਂ 22 ਮਈ ਤੋਂ ਜਾਰੀ ਕੀਤੀਆਂ ਜਾਣਗੀਆਂ, ਜਦਕਿ ਆਮ ਟਿਕਟ ਵਿਕਰੀ 27 ਮਈ ਤੋਂ ਸ਼ੁਰੂ ਹੋਵੇਗੀ। ਟਿਕਟਾਂ ਆਨਲਾਈਨ ਟਿਕਟਮਾਸਟਰ ਰਾਹੀਂ ਉਪਲਬਧ ਹੋਣਗੀਆਂ ਅਤੇ ਅਰਲੀ ਬਰਡ ਦਰਸ਼ਕਾਂ ਲਈ ਖਾਸ ਆਫਰ ਵੀ ਰੱਖੇ ਗਏ ਹਨ।

‘ਪੰਜਾਬੀ ਵਿਰਸਾ’ ਸ਼ੋਅ ਲੰਬੇ ਸਮੇਂ ਤੋਂ ਪੰਜਾਬੀ ਲੋਕ ਸੱਭਿਆਚਾਰ ਅਤੇ ਗਾਇਕੀ ਨੂੰ ਵਿਸ਼ਵ ਪੱਧਰ ‘ਤੇ ਪਹੁੰਚਾਉਣ ਲਈ ਜਾਣਿਆ ਜਾਂਦਾ ਹੈ। ਕੈਨੇਡਾ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਵਿੱਚ ਇਸ ਪ੍ਰੋਗਰਾਮ ਨੂੰ ਲੈ ਕੇ ਹਮੇਸ਼ਾ ਵੱਡਾ ਉਤਸ਼ਾਹ ਰਹਿੰਦਾ ਹੈ।

Exit mobile version