Home Canada ਜਲਵਾਯੂ ਨੀਤੀਆਂ ’ਤੇ ਨਾਰਾਜ਼ਗੀ ਕਾਰਨ ਸਟੀਵਨ ਗਿਲਬੋ ਨੇ ਅਹੁਦਾ ਛੱਡਿਆ

ਜਲਵਾਯੂ ਨੀਤੀਆਂ ’ਤੇ ਨਾਰਾਜ਼ਗੀ ਕਾਰਨ ਸਟੀਵਨ ਗਿਲਬੋ ਨੇ ਅਹੁਦਾ ਛੱਡਿਆ

0
ਜਲਵਾਯੂ ਨੀਤੀਆਂ ’ਤੇ ਨਾਰਾਜ਼ਗੀ ਕਾਰਨ ਸਟੀਵਨ ਗਿਲਬੋ ਨੇ ਅਹੁਦਾ ਛੱਡਿਆ

ਓਟਾਵਾ, 27 ਮਈ (ਨਿਊਜ਼ ਡੈਸਕ):ਕੈਨੇਡਾ ਦੇ ਸੀਨੀਅਰ ਮੰਤਰੀ ਸਟੀਵਨ ਗਿਲਬੋ ਨੇ ਸਰਕਾਰ ਦੀਆਂ ਜਲਵਾਯੂ (ਕਲਾਈਮੈਟ) ਨੀਤੀਆਂ ਨਾਲ ਨਾਰਾਜ਼ਗੀ ਪ੍ਰਗਟ ਕਰਦਿਆਂ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।ਸਰਕਾਰੀ ਸੂਤਰਾਂ ਮੁਤਾਬਕ, ਗਿਲਬੋ ਨੇ ਕਿਹਾ ਕਿ ਮੌਜੂਦਾ ਨੀਤੀ ਦਿਸ਼ਾ ਉਹਨਾਂ ਦੇ ਵਾਤਾਵਰਣ ਸੰਰੱਖਣ ਸੰਬੰਧੀ ਨਜ਼ਰੀਏ ਨਾਲ ਪੂਰੀ ਤਰ੍ਹਾਂ ਮੇਲ ਨਹੀਂ ਖਾਂਦੀ, ਜਿਸ ਕਾਰਨ ਉਨ੍ਹਾਂ ਨੇ ਅਹੁਦਾ ਛੱਡਣ ਦਾ ਫੈਸਲਾ ਕੀਤਾ।ਗਿਲਬੋ ਕੈਨੇਡਾ ਦੀਆਂ ਜਲਵਾਯੂ ਅਤੇ ਵਾਤਾਵਰਣ ਨੀਤੀਆਂ ਵਿੱਚ ਇੱਕ ਮਹੱਤਵਪੂਰਨ ਚਿਹਰਾ ਰਹੇ ਹਨ ਅਤੇ ਉਨ੍ਹਾਂ ਨੇ ਕਾਰਬਨ ਘਟਾਉਣ, ਹਰੀ ਊਰਜਾ ਅਤੇ ਪ੍ਰਦੂਸ਼ਣ ਕੰਟਰੋਲ ਵਰਗੀਆਂ ਪਹਿਲਕਦਮੀਆਂ ਵਿੱਚ ਅਹਿਮ ਭੂਮਿਕਾ ਨਿਭਾਈ।ਉਨ੍ਹਾਂ ਦੇ ਅਸਤੀਫੇ ਤੋਂ ਬਾਅਦ ਸਰਕਾਰ ਵਿੱਚ ਕੈਬਨਿਟ ਰੀਸ਼ਫਲ ਦੀ ਸੰਭਾਵਨਾ ਜਤਾਈ ਜਾ ਰਹੀ ਹੈ।

ਕਾਰਨੀ ਵੱਲੋਂ ਗਿਲਬੋ ਦੇ ਅਸਤੀਫੇ ਤੋਂ ਪਹਿਲਾਂ ਉਨ੍ਹਾਂ ਦੀਆਂ ਸੇਵਾਵਾਂ ਲਈ ਧੰਨਵਾਦ

ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਲਿਬਰਲ ਪਾਰਟੀ ਦੇ ਸੰਸਦ ਮੈਂਬਰ ਸਟੀਵਨ ਗਿਲਬੋ ਦੇ ਅਸਤੀਫੇ ਤੋਂ ਪਹਿਲਾਂ ਉਨ੍ਹਾਂ ਵੱਲੋਂ ਦਿੱਤੀਆਂ ਸੇਵਾਵਾਂ ਲਈ ਧੰਨਵਾਦ ਪ੍ਰਗਟ ਕੀਤਾ ਹੈ। ਗਿਲਬੋ ਪਿਛਲੇ ਕੁਝ ਸਮੇਂ ਤੋਂ ਸਰਕਾਰ ਦੀਆਂ ਜਲਵਾਯੂ ਨੀਤੀਆਂ ਨਾਲ ਅਸਹਿਮਤੀ ਜਤਾਉਂਦੇ ਆ ਰਹੇ ਸਨ। ਕਿਊਬੈਕ ਤੋਂ ਸੰਸਦ ਮੈਂਬਰ ਗਿਲਬੋ ਨੇ ਪਿਛਲੇ ਸਾਲ ਕੈਬਨਿਟ ਤੋਂ ਅਸਤੀਫਾ ਦਿੱਤਾ ਸੀ, ਜਦੋਂ ਓਟਵਾ ਅਤੇ ਅਲਬਰਟਾ ਵਿਚਕਾਰ ਨਵੇਂ ਬਿਟੂਮਿਨ ਪਾਈਪਲਾਈਨ ਪ੍ਰੋਜੈਕਟ ਨੂੰ ਲੈ ਕੇ ਸਮਝੌਤਾ ਹੋਇਆ ਸੀ। ਉਸ ਵੇਲੇ ਉਨ੍ਹਾਂ ਨੇ ਇਸ ਫੈਸਲੇ ਨੂੰ ਜਲਵਾਯੂ ਕਾਰਵਾਈ ਲਈ ਨੁਕਸਾਨਦਾਇਕ ਕਦਮ ਕਰਾਰ ਦਿੱਤਾ ਸੀ। ਓਟਵਾ ਵਿੱਚ ਹੋਏ CANSEC ਰੱਖਿਆ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਕਾਰਨੀ ਨੇ ਕਿਹਾ ਕਿ ਉਹ ਗਿਲਬੋ ਦੇ ਫੈਸਲੇ ਦਾ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਦੋਵਾਂ ਨੇ ਸੰਯੁਕਤ ਰਾਸ਼ਟਰ ਦੇ ਪਲੇਟਫਾਰਮ ’ਤੇ ਜਲਵਾਯੂ ਕਾਰਵਾਈ ਨਾਲ ਜੁੜੇ ਮਸਲਿਆਂ ’ਤੇ ਇਕੱਠੇ ਕੰਮ ਕੀਤਾ ਹੈ ਅਤੇ ਭਵਿੱਖ ਵਿੱਚ ਵੀ ਸਹਿਯੋਗ ਦੀ ਉਮੀਦ ਹੈ।ਦੂਜੇ ਪਾਸੇ, ਗਿਲਬੋ ਨੇ ਕਿਹਾ ਕਿ ਮੌਜੂਦਾ ਸਰਕਾਰ ਵੱਲੋਂ ਕਈ ਜਲਵਾਯੂ ਨੀਤੀਆਂ ਨੂੰ ਕਮਜ਼ੋਰ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਅਨੁਸਾਰ ਉਪਭੋਗਤਾ ਕਾਰਬਨ ਟੈਕਸ, ਜ਼ੀਰੋ-ਇਮੀਸ਼ਨ ਵਾਹਨ ਮਿਆਰ ਅਤੇ ਫੌਸਿਲ ਫਿਊਲ ਸਬਸਿਡੀਆਂ ਖ਼ਤਮ ਕਰਨ ਵਾਲੇ ਕਦਮਾਂ ਨੂੰ ਪਿੱਛੇ ਧੱਕਿਆ ਜਾ ਰਿਹਾ ਹੈ। ਜਸਟਿਨ ਟਰੂਡੋ ਦੀ ਸਰਕਾਰ ਦੌਰਾਨ ਵਾਤਾਵਰਣ ਮੰਤਰੀ ਰਹੇ ਗਿਲਬੋ 2019 ਤੋਂ ਮਾਂਟਰੀਅਲ ਦੇ ਲੌਰੀਏ-ਸੈਂਟ-ਮੇਰੀ ਹਲਕੇ ਦੀ ਨੁਮਾਇੰਦਗੀ ਕਰ ਰਹੇ ਹਨ। ਉਨ੍ਹਾਂ ਦਾ ਅਸਤੀਫਾ ਲਿਬਰਲ ਪਾਰਟੀ ਅੰਦਰ ਜਲਵਾਯੂ ਨੀਤੀਆਂ ਨੂੰ ਲੈ ਕੇ ਵਧ ਰਹੇ ਮਤਭੇਦਾਂ ਦੀ ਨਿਸ਼ਾਨੀ ਵਜੋਂ ਦੇਖਿਆ ਜਾ ਰਿਹਾ ਹੈ।

Exit mobile version