ਦਬੁਰਜੀ ‘ਚ NRI ‘ਤੇ ਗੋਲੀ ਚਲਾਉਣ ਦੇ ਮਾਮਲੇ ‘ਚ ਪੁਲਿਸ ਨੇ 4 ਨੂੰ ਕੀਤਾ ਗ੍ਰਿਫਤਾਰ

0
111

ਅੰਮ੍ਰਿਤਸਰ : ਅੰਮ੍ਰਿਤਸਰ ਦੇ ਦਬੁਰਜੀ ‘ਚ ਬੀਤੇ ਦਿਨ ਇਕ NRI ‘ਤੇ ਉਸ ਦੇ ਘਰ ‘ਚ ਦਾਖਲ ਹੋ ਕੇ ਉਸ ‘ਤੇ ਗੋਲੀ ਚਲਾਉਣ ਦਾ ਭੇਤ ਪੁਲਿਸ ਨੇ ਸੁਲਝਾ ਲਿਆ ਹੈ। ਇਸ ਮਾਮਲੇ ਵਿੱਚ ਜ਼ਖ਼ਮੀ ਐਨ.ਆਰ.ਆਈ ਸੁਖਚੈਨ ਸਿੰਘ ਦੀ ਪਹਿਲੀ ਪਤਨੀ ਦੇ ਸਹੁਰੇ ਤੋਂ ਇਲਾਵਾ ਪੁਲਿਸ ਨੇ 4 ਹੋਰਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਜਿਸ ਨੇ ਹਮਲਾਵਰਾਂ ਦੀ ਮਦਦ ਕੀਤੀ ਸੀ। ਪੁਲਿਸ ਨੇ ਕਾਰਵਾਈ ਕਰਦੇ ਹੋਏ ਇਹ ਸਫਲਤਾ ਹਾਸਲ ਕੀਤੀ ਹੈ।

ਜ਼ਿਕਰਯੋਗ ਹੈ ਕਿ ਬੀਤੇ ਦਿਨ ਸਵੇਰੇ ਕਰੀਬ 7:30 ਵਜੇ ਦਬੁਰਜੀ ਦੇ ਰਹਿਣ ਵਾਲੇ ਇਕ ਐੱਨ.ਆਰ.ਆਈ. ਸੁਖਚੈਨ ਸਿੰਘ, ਜੋ ਕਿ ਅਮਰੀਕਾ ਦਾ ਸਿਟੀਜ਼ਨ ਹੈ ਤੇ ਕੁਝ ਦਿਨ ਪਹਿਲਾਂ ਹੀ ਪੰਜਾਬ ਆਇਆ ਸੀ, ‘ਤੇ ਮੋਟਰਸਾਈਕਲ ‘ਤੇ ਆਏ 2 ਨੌਜਵਾਨਾਂ ਵੱਲੋਂ ਘਰ ‘ਚ ਵੜ ਕੇ ਫਾਇਰਿੰਗ ਕਰ ਦਿੱਤੀ ਗਈ, ਜਿਸ ਦੌਰਾਨ ਉਸ ਨੂੰ 3 ਗੋਲ਼ੀਆਂ ਲੱਗੀਆਂ ਤੇ ਉਹ ਗੰਭੀਰ ਰੂਪ ‘ਚ ਜ਼ਖਮੀ ਹੋ ਗਿਆ।

LEAVE A REPLY

Please enter your comment!
Please enter your name here