Google search engine
Homeਦੇਸ਼KMF ਨੇ ਆਪਣੇ ਨੰਦਿਨੀ ਬ੍ਰਾਂਡ ਦਾ ਦੁੱਧ ਦਿੱਲੀ 'ਚ ਵੇਚਣ ਦੀ ਬਣਾਈ...

KMF ਨੇ ਆਪਣੇ ਨੰਦਿਨੀ ਬ੍ਰਾਂਡ ਦਾ ਦੁੱਧ ਦਿੱਲੀ ‘ਚ ਵੇਚਣ ਦੀ ਬਣਾਈ ਯੋਜਨਾ

ਕਰਨਾਟਕ: ਕਰਨਾਟਕ ਕੋਆਪ੍ਰੇਟਿਵ ਮਿਲਕ ਪ੍ਰੋਡਿਊਸਰਜ਼ ਫੈਡਰੇਸ਼ਨ ਲਿਮਿਟੇਡ (Karnataka Cooperative Milk Producers Federation Limited),(ਕੇ. ਐੱਮ. ਐੱਫ.) ਰਾਸ਼ਟਰੀ ਰਾਜਧਾਨੀ ਦਿੱਲੀ (The National Capital Delhi) ‘ਚ ਦੁੱਧ ਦੀ ਮਾਰਕੀਟ ‘ਚ ਪ੍ਰਵੇਸ਼ ਕਰਨ ਦੀ ਯੋਜਨਾ ਬਣਾ ਰਹੀ ਹੈ। KMF ਆਪਣੇ ਨੰਦਿਨੀ ਬ੍ਰਾਂਡ ਦਾ ਦੁੱਧ ਦਿੱਲੀ ਵਿੱਚ ਵੇਚਣ ਲਈ ਤਿਆਰ ਹੈ ਅਤੇ ਰੋਜ਼ਾਨਾ 2.5 ਲੱਖ ਲੀਟਰ ਦੁੱਧ ਦੀ ਸਪਲਾਈ ਕਰਨ ਦਾ ਟੀਚਾ ਰੱਖਦਾ ਹੈ। ਇਸ ਦੇ ਨਾਲ ਹੀ ਆਉਣ ਵਾਲੇ ਸਮੇਂ ਵਿੱਚ ਇਸ ਸਪਲਾਈ ਨੂੰ ਦੁੱਗਣਾ ਕਰਕੇ 5 ਲੱਖ ਲੀਟਰ ਕਰਨ ਦੀ ਯੋਜਨਾ ਹੈ।

ਨੰਦਿਨੀ ਬ੍ਰਾਂਡ ਦੀ ਦਿੱਲੀ ਵਿੱਚ ਐਂਟਰੀ
ਕੇ.ਐਮ.ਐਫ. ਨੇ  ਦਿੱਲੀ ਵਿੱਚ ਆਪਣੇ ਦੁੱਧ ਦੀ ਵਿਕਰੀ ਲਈ ਹਾਲ ਹੀ ਵਿੱਚ ਸਥਾਨਕ ਦੁੱਧ ਡੀਲਰਾਂ ਨਾਲ ਮੀਟਿੰਗ ਕੀਤੀ ਹੈ। ਵਰਤਮਾਨ ਵਿੱਚ, KMF ਕਰਨਾਟਕ ਵਿੱਚ ਰੋਜ਼ਾਨਾ ਇੱਕ ਕਰੋੜ ਲੀਟਰ ਦੁੱਧ ਦਾ ਉਤਪਾਦਨ ਕਰ ਰਿਹਾ ਹੈ, ਜਿਸ ਵਿੱਚੋਂ ਆਂਧਰਾ ਪ੍ਰਦੇਸ਼ ਨੂੰ 2.5 ਲੱਖ ਲੀਟਰ ਅਤੇ ਤਾਮਿਲਨਾਡੂ ਨੂੰ 40 ਹਜ਼ਾਰ ਲੀਟਰ ਸਪਲਾਈ ਕੀਤਾ ਜਾਂਦਾ ਹੈ। ਹੁਣ KMF ਨੇ ਦਿੱਲੀ ਦੇ ਦੁੱਧ ਬਾਜ਼ਾਰ ‘ਚ ਆਪਣੀ ਮੌਜੂਦਗੀ ਦਰਜ ਕਰਵਾਉਣ ਦਾ ਫ਼ੈਸਲਾ ਕੀਤਾ ਹੈ।

ਉੱਤਰ ਭਾਰਤ ਦੇ ਵੱਡੇ ਬਜ਼ਾਰ ਵਿੱਚ ਪ੍ਰਵੇਸ਼ ਕਰਨਾ
KMF ਦੇ ਮੈਨੇਜਿੰਗ ਡਾਇਰੈਕਟਰ ਐਮ ਕੇ ਜਗਦੀਸ਼ ਨੇ ਇਸ ਪਹਿਲਕਦਮੀ ਬਾਰੇ ਬੋਲਦਿਆਂ ਕਿਹਾ ਕਿ ਉੱਤਰੀ ਭਾਰਤ ਦੀ ਵੱਡੀ ਦੁੱਧ ਮੰਡੀ ਵਿੱਚ ਦਾਖਲਾ ਇੱਕ ਚੁਣੌਤੀਪੂਰਨ ਕਦਮ ਹੈ। ਉਨ੍ਹਾਂ ਮੰਨਿਆ ਕਿ ਦਿੱਲੀ ਵਿੱਚ ਦੁੱਧ ਦੀਆਂ ਕੀਮਤਾਂ ਕਰਨਾਟਕ ਨਾਲੋਂ ਵੱਧ ਹਨ। ਮੌਜੂਦਾ ਸਮੇਂ ‘ਚ ਕੇ.ਐੱਮ.ਐੱਫ. ਕਿਸਾਨਾਂ ਤੋਂ 32 ਰੁਪਏ ਪ੍ਰਤੀ ਲੀਟਰ ਦੇ ਹਿਸਾਬ ਨਾਲ ਦੁੱਧ ਖਰੀਦਦਾ ਹੈ, ਜਦਕਿ ਦਿੱਲੀ ‘ਚ ਦੁੱਧ ਦੀ ਕੀਮਤ 54 ਰੁਪਏ ਪ੍ਰਤੀ ਲੀਟਰ ਹੈ। ਦਿੱਲੀ ਨੂੰ ਦੁੱਧ ਦੀ ਸਪਲਾਈ ਲਈ 53 ਘੰਟੇ ਦਾ ਟਰਾਂਸਪੋਰਟ ਸਮਾਂ ਅਤੇ ਹੋਰ ਲੌਜਿਸਟਿਕ ਚੁਣੌਤੀਆਂ ਵੀ ਹਨ। ਇਸ ਦੇ ਬਾਵਜੂਦ ਕੇ.ਐਮ.ਐਫ. ਨੇ ਇਨ੍ਹਾਂ ਚੁਣੌਤੀਆਂ ਦੇ ਮੱਦੇਨਜ਼ਰ ਦਿੱਲੀ ਦੇ ਬਾਜ਼ਾਰ ਵਿੱਚ ਨੰਦਿਨੀ ਦੁੱਧ ਦੀ ਸਪਲਾਈ ਕਰਨਾ ਸਹੀ ਕਦਮ ਮੰਨਿਆ ਹੈ। ਹਸਨ ਜ਼ਿਲ੍ਹਾ ਸਹਿਕਾਰੀ ਮਿਲਕ ਯੂਨੀਅਨ ਨੇ ਦਿੱਲੀ ਦੀ ਦੁੱਧ ਮੰਡੀ ਦਾ ਸਰਵੇਖਣ ਕੀਤਾ ਹੈ ਅਤੇ ਹੁਣ ਇਸ ਰਾਹੀਂ ਨੰਦਿਨੀ ਦੁੱਧ ਦੀ ਸਪਲਾਈ ਕੀਤੀ ਜਾਵੇਗੀ।

ਹੋਰ ਉਤਪਾਦ ਜਿਵੇਂ ਮਿਠਾਈਆਂ, ਘਿਓ, ਅਤੇ ਹੋਰ ਬ੍ਰਾਂਡ…
ਦਿੱਲੀ ਸਰਕਾਰ ਨੂੰ ਬਜ਼ਾਰਾਂ ਵਿੱਚ ਜਗ੍ਹਾ ਮੁਹੱਈਆ ਕਰਵਾਉਣ ਲਈ ਵੀ ਬੇਨਤੀ ਕੀਤੀ ਗਈ ਹੈ, ਤਾਂ ਜੋ ਮੁੱਖ ਬਾਜ਼ਾਰਾਂ ਵਿੱਚ ਨੰਦਿਨੀ ਬ੍ਰਾਂਡ ਦੇ ਸਟਾਲ ਲਗਾਏ ਜਾ ਸਕਣ। ਇਸ ਤੋਂ ਇਲਾਵਾ, KMF ਦਿੱਲੀ ਵਿੱਚ ਆਪਣੇ ਹੋਰ ਉਤਪਾਦਾਂ ਜਿਵੇਂ ਕਿ ਮਠਿਆਈਆਂ, ਘਿਓ ਅਤੇ ਹੋਰ ਬ੍ਰਾਂਡਾਂ ਨੂੰ ਵੇਚਣ ਦੀ ਵੀ ਯੋਜਨਾ ਬਣਾ ਰਹੀ ਹੈ। ਪ੍ਰਚੂਨ ਦੁਕਾਨਾਂ ਰਾਹੀਂ ਨੰਦਿਨੀ ਘਿਓ ਦੀ ਵਿਕਰੀ ਲਈ ਵੀ ਰਣਨੀਤੀ ਬਣਾਈ ਜਾ ਰਹੀ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments