HomeNationalਬਾਰਾਮੂਲਾ ਜ਼ਿਲ੍ਹੇ 'ਚ ਵੱਡਾ ਹਾਦਸਾ , ਦਰਿਆ 'ਚ ਕਿਸ਼ਤੀ ਡਿੱਗਣ ਨਾਲ ਦੋ...

ਬਾਰਾਮੂਲਾ ਜ਼ਿਲ੍ਹੇ ‘ਚ ਵੱਡਾ ਹਾਦਸਾ , ਦਰਿਆ ‘ਚ ਕਿਸ਼ਤੀ ਡਿੱਗਣ ਨਾਲ ਦੋ ਨੌਜਵਾਨਾਂ ਦੀ ਹੋਈ ਮੌਤ

ਬਾਰਾਮੂਲਾ : ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ‘ਚ ਜੇਹਲਮ ਨਦੀ ‘ਚੋਂ ਰੇਤ ਕੱਢਣ ਦੌਰਾਨ ਕਿਸ਼ਤੀ ਦੇ ਦਰਿਆ ‘ਚ ਡਿੱਗਣ ਨਾਲ ਦੋ ਨੌਜਵਾਨਾਂ ਦੀ ਮੌਤ ਹੋ ਗਈ। ਅਧਿਕਾਰੀਆਂ ਨੇ ਅੱਜ , ਬੁੱਧਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ।

ਅਧਿਕਾਰੀਆਂ ਮੁਤਾਬਕ ਇਹ ਹਾਦਸਾ ਮੰਗਲਵਾਰ ਅਤੇ ਬੁੱਧਵਾਰ ਦੀ ਦਰਮਿਆਨੀ ਰਾਤ ਰਫੀਆਬਾਦ ਦੇ ਡਾਚਨਪਾੜਾ ਇਲਾਕੇ ‘ਚ ਵਾਪਰਿਆ। ਦੋਵੇਂ ਨੌਜਵਾਨ ਜੇਹਲਮ ਨਦੀ ਵਿੱਚੋਂ ਰੇਤ ਕੱਢ ਰਹੇ ਸਨ ਕਿ ਅਚਾਨਕ ਨਦੀ ਵਿੱਚ ਡਿੱਗ ਗਏ।

ਇੱਕ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਦੀਆਂ ਲਾਸ਼ਾਂ ਰਾਤ ਭਰ ਨਦੀ ਵਿੱਚ ਪਈਆਂ ਅਤੇ ਬੁੱਧਵਾਰ ਸਵੇਰੇ ਬਰਾਮਦ ਕੀਤੀਆਂ ਗਈਆਂ। ਮ੍ਰਿਤਕਾਂ ਦੀ ਪਛਾਣ ਜਾਵੇਦ ਅਹਿਮਦ ਮੀਰ (28) ਪੁੱਤਰ ਗੁਲਾਮ ਮੁਹੰਮਦ ਮੀਰ ਅਤੇ ਮੁਹੰਮਦ ਅਨੀਸ ਮਲਿਕ (29) ਪੁੱਤਰ ਅਬਦੁਲ ਮਜੀਦ ਵਜੋਂ ਹੋਈ ਹੈ। ਦੋਵੇਂ ਡਾਚਨਪਾੜਾ, ਰਫੀਆਬਾਦ ਦੇ ਰਹਿਣ ਵਾਲੇ ਸਨ।

ਅਧਿਕਾਰੀਆਂ ਨੇ ਦੱਸਿਆ ਕਿ ਪ੍ਰਸ਼ਾਸਨ ਨੇ ਘਟਨਾ ਦਾ ਨੋਟਿਸ ਲੈਂਦਿਆਂ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਰਾਹੀਂ ਦੋਵਾਂ ਨੌਜਵਾਨਾਂ ਦੀ ਮੌਤ ਦੇ ਅਸਲ ਕਾਰਨਾਂ ਅਤੇ ਹਾਦਸੇ ਦੇ ਹਾਲਾਤਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments