ਮੁੰਬਈ : ਮਸ਼ਹੂਰ ਨਿਰਦੇਸ਼ਕ, ਡਾਇਰੈਕਟਰ ਅਤੇ ਲੇਖਕ ਸੁਧੀਰ ਮਿਸ਼ਰਾ (Sudhir Mishra) ਚਿਕਨਗੁਨੀਆ ਦਾ ਸ਼ਿਕਾਰ ਹੋ ਗਏ ਹਨ। ਇਸ ਬੀਮਾਰੀ ਕਾਰਨ ਉਹ ਕਾਫੀ ਦਰਦ ‘ਚ ਹੈ। ਇਹ ਜਾਣਕਾਰੀ ਉਨ੍ਹਾਂ ਨੇ ਖੁਦ ਆਪਣੇ ਐਕਸ ਅਕਾਊਂਟ ‘ਤੇ ਦਿੱਤੀ ਹੈ। ਇਸ ਖ਼ਬਰ ਤੋਂ ਬਾਅਦ ਉਨ੍ਹਾਂ ਦੇ ਪ੍ਰਸ਼ੰਸਕ ਅਤੇ ਕਰੀਬੀ ਉਨ੍ਹਾਂ ਲਈ ਕਾਫੀ ਚਿੰਤਤ ਨਜ਼ਰ ਆ ਰਹੇ ਹਨ ਅਤੇ ਉਨ੍ਹਾਂ ਨੂੰ ਆਪਣਾ ਖਿਆਲ ਰੱਖਣ ਦੀ ਸਲਾਹ ਦੇ ਰਹੇ ਹਨ।
ਸੁਧੀਰ ਮਿਸ਼ਰਾ ਨੇ ਆਪਣੇ ਅਧਿਕਾਰਤ ਐਕਸ ਅਕਾਊਂਟ ‘ਤੇ ਬੀਮਾਰ ਹੋਣ ਦੀ ਜਾਣਕਾਰੀ ਦਿੰਦੇ ਹੋਏ ਲਿਖਿਆ, ‘ਮੈਨੂੰ ਹੁਣੇ ਪਤਾ ਲੱਗਾ ਹੈ ਕਿ ਮੈਨੂੰ ਚਿਕਨਗੁਨੀਆ ਹੋ ਗਿਆ ਹੈ। ਉਨ੍ਹਾਂ ਦੇ ਇਸ ਟਵੀਟ ‘ਤੇ ਲੋਕਾਂ ਦੇ ਕਈ ਕਮੈਂਟਸ ਆ ਰਹੇ ਹਨ।
ਕੰਮ ਦੀ ਗੱਲ ਕਰੀਏ ਤਾਂ ਸੁਧੀਰ ਮਿਸ਼ਰਾ ਨੇ 1987 ‘ਚ ਫਿਲਮ ‘ਯੇ ਵੋ ਮੰਜ਼ਿਲ ਤੋ ਨਹੀਂ’ ਨਾਲ ਨਿਰਦੇਸ਼ਨ ਦੀ ਦੁਨੀਆ ‘ਚ ਐਂਟਰੀ ਕੀਤੀ। ਇਸਦੇ ਲਈ ਉਨ੍ਹਾਂ ਨੇ ਸਰਵੋਤਮ ਡੈਬਿਊ ਨਿਰਦੇਸ਼ਕ ਦਾ ਰਾਸ਼ਟਰੀ ਫਿਲਮ ਅਵਾਰਡ ਵੀ ਜਿੱਤਿਆ। ਇਸ ਤੋਂ ਇਲਾਵਾ ਉਨ੍ਹਾਂ ਨੇ ‘ਧਾਰਵੀ’, ‘ਮੈਂ ਜ਼ਿੰਦਾ ਹੂੰ’, ‘ਚਮੇਲੀ’, ‘ਹਜ਼ਾਰਾਂ ਖਵਾਈਸ਼ੇ ਐਸੀ’, ‘ਇਨਕਾਰ’ ਅਤੇ ‘ਦਾਸ ਦੇਵ’ ਵਰਗੀਆਂ ਫਿਲਮਾਂ ਲਈ ਵੀ ਕੰਮ ਕੀਤਾ ਹੈ।