ਹਰਿਆਣਾ ਪੁਲਿਸ ਨੇ ਲੁਧਿਆਣਾ ‘ਚ ਰਾਇਲ ਵਾਈਨ ਸ਼ਰਾਬ ਦੀ ਦੁਕਾਨ ‘ਤੇ ਮਾਰਿਆ ਛਾਪਾ

0
124

ਲੁਧਿਆਣਾ : ਹਰਿਆਣਾ ਪੁਲਿਸ (Haryana Police) ਵੱਲੋਂ ਅੱਜ ਮਹਾਂਨਗਰ ਵਿੱਚ ਛਾਪੇਮਾਰੀ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਹਰਿਆਣਾ ਪੁਲਿਸ ਨੇ ਅੱਜ ਸਵੇਰੇ ਭਾਰਤ ਨਗਰ ਚੌਕ ‘ਚ ਸਥਿਤ ਰਾਇਲ ਵਾਈਨ ਸ਼ਰਾਬ ਦੀ ਦੁਕਾਨ ‘ਤੇ ਛਾਪਾ ਮਾਰਿਆ। ਇਸ ਦੌਰਾਨ ਪੁਲਿਸ ਵੱਲੋਂ ਦੁਕਾਨ ਦਾ ਰਿਕਾਰਡ ਅਤੇ ਸ਼ਰਾਬ ਦੀਆਂ ਪੇਟੀਆਂ ਦੀ ਚੈਕਿੰਗ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਪੁਲਿਸ ਨੇ 3 ਘੰਟੇ ਤੱਕ ਠੇਕੇ ਦੀ ਚੈਕਿੰਗ ਕੀਤੀ।

ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਹਰਿਆਣਾ ਤੋਂ ਸ਼ਰਾਬ ਲਿਆ ਕੇ ਵੇਚੀ ਜਾ ਰਹੀ ਹੈ। ਸ਼ਰਾਬ ਠੇਕੇ ਦੇ ਮੁਲਾਜ਼ਮ ਦਾ ਕਹਿਣਾ ਹੈ ਕਿ ਇਸ ਛਾਪੇਮਾਰੀ ਨਾਲ ਉਸ ਦਾ ਕੋਈ ਲੈਣਾ-ਦੇਣਾ ਨਹੀਂ ਹੈ। ਪੁਰਾਣੇ ਠੇਕੇਦਾਰ ਦਾ ਸਾਮਾਨ ਚੁੱਕ ਲਿਆ ਗਿਆ ਹੈ ਅਤੇ ਉਸ ਕੋਲ ਪਹਿਲੀ ਅਪ੍ਰੈਲ ਤੱਕ ਲਾਇਸੈਂਸ ਹੈ। ਇਸ ਛਾਪੇਮਾਰੀ ਦੌਰਾਨ ਆਸ-ਪਾਸ ਦੇ ਸ਼ਰਾਬ ਦੇ ਠੇਕੇਦਾਰ ਮੌਕੇ ‘ਤੇ ਹੀ ਆਪਣੇ ਠੇਕੇ ਬੰਦ ਕਰਕੇ ਫ਼ਰਾਰ ਹੋ ਗਏ।

 

LEAVE A REPLY

Please enter your comment!
Please enter your name here