ਮੁੰਬਈ : ਫਰਾਹ ਖਾਨ (Farah Khan) ਦੀ ਮਾਂ ਮੇਨਕਾ ਇਰਾਨੀ ਦਾ ਸ਼ਨੀਵਾਰ ਨੂੰ ਦੇਹਾਂਤ ਹੋ ਗਿਆ। ਫਰਾਹ ਦੇ ਇਸ ਮੁਸ਼ਕਲ ਸਮੇਂ ‘ਚ ਉਨ੍ਹਾਂ ਦੇ ਸਭ ਤੋਂ ਚੰਗੇ ਦੋਸਤ ਸ਼ਾਹਰੁਖ ਖਾਨ ਦੇਰ ਰਾਤ ਉਨ੍ਹਾਂ ਨੂੰ ਮਿਲਣ ਪਹੁੰਚੇ। ਇਸ ਮੌਕੇ ਸ਼ਾਹਰੁਖ ਖਾਨ ਦੀ ਪਤਨੀ ਗੌਰੀ ਖਾਨ ਅਤੇ ਬੇਟੀ ਸੁਹਾਨਾ ਵੀ ਮੌਜੂਦ ਸਨ।
ਅਦਾਕਾਰ ਅਤੇ ਉਨ੍ਹਾਂ ਦਾ ਪਰਿਵਾਰ ਇੱਥੇ ਲਗਭਗ ਇੱਕ ਘੰਟੇ ਲਈ ਰਿਹਾ। ਜਦੋਂ ਉਹ ਵਾਪਸ ਆਇਆ, ਤਾਂ ਫਰਾਹ ਉਨ੍ਹਾਂ ਨੂੰ ਇਮਾਰਤ ਦੇ ਹੇਠਾਂ ਛੱਡਣ ਲਈ ਆਈ। ਆਪਣੀ ਮਾਂ ਦੀ ਮੌਤ ਤੋਂ ਬਾਅਦ ਇਹ ਪਹਿਲੀ ਵਾਰ ਸੀ ਜਦੋਂ ਫਰਾਹ ਮੀਡੀਆ ਦੇ ਸਾਹਮਣੇ ਆਈ ਸੀ।
ਸ਼ਿਲਪਾ ਅਤੇ ਰਾਣੀ ਸਮੇਤ ਕਈ ਸਿਤਾਰੇ ਮਿਲਣ ਆਏ
ਸ਼ਾਹਰੁਖ ਤੋਂ ਇਲਾਵਾ ਸ਼ਿਲਪਾ ਸ਼ੈੱਟੀ, ਰਾਣੀ ਮੁਖਰਜੀ, ਨੀਲਮ ਕੋਠਾਰੀ, ਸੀਮਾ ਸਜਦੇਹ, ਮਨੀਸ਼ ਪਾਲ ਅਤੇ ਰੈਪਰ ਐਮ.ਸੀ ਸਟੈਨ ਵੀ ਫਰਾਹ ਨੂੰ ਮਿਲਣ ਪਹੁੰਚੇ। ਇਸ ਤੋਂ ਪਹਿਲਾਂ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਅਤੇ ਫਰਦੀਨ ਖਾਨ ਸਮੇਤ ਕਈ ਸਿਤਾਰੇ ਵੀ ਫਰਾਹ ਦੀ ਮਾਂ ਦੇ ਅੰਤਿਮ ਸੰਸਕਾਰ ‘ਚ ਪਹੁੰਚੇ ਸਨ।
ਲੰਬੇ ਸਮੇਂ ਤੋਂ ਬਿਮਾਰ ਸਨ ਮੇਨਕਾ ਇਰਾਨੀ
ਮੇਨਕਾ ਇਰਾਨੀ 79 ਸਾਲ ਦੀ ਸੀ ਅਤੇ ਲੰਬੇ ਸਮੇਂ ਤੋਂ ਬਿਮਾਰ ਸੀ। ਉਨ੍ਹਾਂ ਦਾ ਮੁੰਬਈ ਦੇ ਨਾਨਾਵਤੀ ਹਸਪਤਾਲ ‘ਚ ਇਲਾਜ ਚੱਲ ਰਿਹਾ ਸੀ। ਹਾਲ ਹੀ ‘ਚ ਉਨ੍ਹਾਂ ਨੂੰ ਛੁੱਟੀ ਮਿਲ ਗਈ ਸੀ ਅਤੇ ੳੇਹ ਘਰ ਆ ਗਈ ਸੀ ਪਰ ਫਿਰ ਉਨ੍ਹਾਂ ਦੀ ਸਿਹਤ ਵਿਗੜ ਗਈ।
ਦੁਬਾਰਾ ਦਾਖਲ ਹੋਣ ਤੋਂ ਬਾਅਦ ਵੀ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਉਨ੍ਹਾਂ ਨੇ ਸ਼ਨੀਵਾਰ ਨੂੰ ਹਸਪਤਾਲ ‘ਚ ਆਖਰੀ ਸਾਹ ਲਿਆ।