ਭਾਈ ਦੂਜ ਤੋਂ ਪਹਿਲਾਂ ਭੈਣ ਦੀ ਲਾਸ਼ ਦੇਖ ਕੇ ਭਰਾ ਦੀ ਮੌਕੇ ‘ਤੇ ਹੀ ਮੌਤ

0
333

ਗੁਰਾਇਆ : ਭਾਈ ਦੂਜ (Bhai Duj) ਤੋਂ ਪਹਿਲਾਂ ਇੱਕ ਵੱਡੀ ਘਟਨਾ ਵਾਪਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਦਰਅਸਲ, ਭੈਣ ਦੀ ਲਾਸ਼ ਦੇਖ ਕੇ ਭਰਾ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਇਸ ਘਟਨਾ ਤੋਂ ਬਾਅਦ ਪਰਿਵਾਰਕ ਮੈਂਬਰਾਂ ਸਮੇਤ ਇਲਾਕੇ ਵਿਚ ਸੋਗ ਦੀ ਲਹਿਰ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਰਾਮ ਬਾਜ਼ਾਰ ਗੁਰਾਇਆ ਦਾ ਰਹਿਣ ਵਾਲਾ ਅਸ਼ੋਕ ਜੈਰਥ ਆਪਣੀ ਭੈਣ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ, ਜੋ ਆਪਣੀ ਪਤਨੀ ਸਮੇਤ ਮੋਟਰਸਾਈਕਲ ‘ਤੇ ਸਵਾਰ ਹੋ ਕੇ ਲੁਧਿਆਣਾ ਗਿਆ ਹੋਇਆ ਸੀ। ਅਸ਼ੋਕ ਨੇ ਜਿਵੇਂ ਹੀ ਆਪਣੀ ਭੈਣ ਦੀ ਲਾਸ਼ ਦੇਖੀ ਤਾਂ ਉਸ ਦੀ ਵੀ ਮੌਕੇ ‘ਤੇ ਹੀ ਮੌਤ ਹੋ ਗਈ।

ਉਨ੍ਹਾਂ ਦੀਆਂ ਲਾਸ਼ਾਂ ਇਕੱਠੀਆਂ ਪਈਆਂ ਦੇਖ ਕੇ ਪਰਿਵਾਰ ਦੁਖੀ ਹੈ। ਪਤਾ ਲੱਗਾ ਹੈ ਕਿ ਭੈਣ ਦਾ ਅੰਤਿਮ ਸੰਸਕਾਰ ਅੱਜ ਕੀਤਾ ਜਾਵੇਗਾ ਜਦਕਿ ਭਰਾ ਦੇ ਬੱਚੇ ਵਿਦੇਸ਼ ‘ਚ ਹਨ, ਜਿਨ੍ਹਾਂ ਦੇ ਆਉਣ ‘ਤੇ ਅਸ਼ੋਕ ਜੈਰਥ ਦਾ ਅੰਤਿਮ ਸੰਸਕਾਰ ਕੀਤਾ ਜਾਵੇਗਾ।

LEAVE A REPLY

Please enter your comment!
Please enter your name here