ਤਰਨਤਾਰਨ : ਭਾਰਤ-ਪਾਕਿਸਤਾਨ ਸਰਹੱਦ (India-Pakistan border) ਨੇੜੇ ਥਾਣਾ ਖਾਲੜਾ ਅਤੇ ਬੀ.ਐੱਸ.ਐੱਫ (BSF) ਵੱਲੋਂ ਕੀਤੇ ਗਏ ਸਾਂਝੇ ਆਪ੍ਰੇਸ਼ਨ ਦੌਰਾਨ ਬੀਤੀ ਰਾਤ ਡਰੋਨ ਦੀ ਮਦਦ ਨਾਲ ਭਾਰਤ ਪਹੁੰਚਿਆ ਅਸਲਾ ਬਰਾਮਦ ਕੀਤਾ ਗਿਆ। ਇਸ ਸਬੰਧੀ ਥਾਣਾ ਖਾਲੜਾ ਵਿਖੇ ਮਾਮਲਾ ਦਰਜ ਕਰਕੇ ਪੁਲਿਸ ਨੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਦਿੰਦਿਆਂ ਡੀ.ਐਸ.ਪੀ ਭਿੱਖੀਵਿੰਡ ਪ੍ਰੀਤ ਇੰਦਰ ਸਿੰਘ ਨੇ ਦੱਸਿਆ ਕਿ ਭਾਰਤ-ਪਾਕਿਸਤਾਨ ਸਰਹੱਦ ਨੇੜੇ ਸ਼ਰਾਰਤੀ ਅਨਸਰਾਂ ਵੱਲੋਂ ਸਖ਼ਤ ਨਜ਼ਰ ਰੱਖੀ ਜਾ ਰਹੀ ਹੈ, ਜਿਸ ਕਾਰਨ ਬੀਤੀ ਰਾਤ ਥਾਣਾ ਖਾਲੜਾ ਅਤੇ ਬੀ.ਐਸ.ਐਫ ਵੱਲੋਂ ਸਾਂਝਾ ਸਰਚ ਅਭਿਆਨ ਚਲਾਇਆ ਜਾ ਰਿਹਾ ਹੈ। ਇਸ ਦੌਰਾਨ ਟੀਮ ਨੇ 4 ਪਿਸਤੌਲ (7.62), 50 ਰੌਂਦ ਬਰਾਮਦ ਕੀਤੇ ਹਨ। ਉਨ੍ਹਾਂ ਕਿਹਾ ਕਿ ਹੋ ਸਕਦਾ ਹੈ ਕਿ ਇਹ ਹਥਿਆਰ ਕਿਸੇ ਡਰੋਨ ਦੀ ਮਦਦ ਨਾਲ ਪਾਕਿਸਤਾਨ ਤੋਂ ਭਾਰਤ ਪਹੁੰਚਿਆ ਹੋਵੇ, ਜਿਸ ਨੂੰ ਕਿਸੇ ਤਸਕਰ ਵੱਲੋਂ ਵਾਰਦਾਤਾਂ ਨੂੰ ਅੰਜਾਮ ਦੇਣ ਲਈ ਲਿਜਾਇਆ ਜਾਣਾ ਸੀ। ਪਰ ਇਹ ਅਸਲਾ ਪੁਲਿਸ ਅਤੇ ਬੀ.ਐਸ.ਐਫ ਨੇ ਬਰਾਮਦ ਕਰ ਲਿਆ ਹੈ।