Google search engine
Homeਦੇਸ਼ਕਰਨਾਟਕ ‘ਚ ਔਰਤਾਂ ਲਈ ਮੁਫ਼ਤ ਬੱਸ ਸੇਵਾ ਹੋਵੇਗੀ ਬੰਦ

ਕਰਨਾਟਕ ‘ਚ ਔਰਤਾਂ ਲਈ ਮੁਫ਼ਤ ਬੱਸ ਸੇਵਾ ਹੋਵੇਗੀ ਬੰਦ

ਕਰਨਾਟਕ : ਔਰਤਾਂ ਨੂੰ ਮੁਫਤ ਬੱਸ ਸੇਵਾ (Free Bus Service) ਪ੍ਰਦਾਨ ਕਰਨਾ ਸੂਬਾ ਸਰਕਾਰ (The State Government) ਲਈ ਹੁਣ ਮਹਿੰਗਾ ਸਾਬਤ ਹੋ ਰਿਹਾ ਹੈ। ਇਸ ਕਾਰਨ ਸਰਕਾਰ ਨੂੰ 295 ਕਰੋੜ ਰੁਪਏ ਦਾ ਨੁਕਸਾਨ ਹੋ ਰਿਹਾ ਹੈ। ਦਰਅਸਲ, ਰਾਜ ਸਰਕਾਰ ਦੀ ਕਰਨਾਟਕ ਸਟੇਟ ਰੋਡ ਟਰਾਂਸਪੋਰਟ ਕਾਰਪੋਰੇਸ਼ਨ ਯਾਨੀ ਕੇ.ਐਸ.ਆਰ.ਟੀ.ਸੀ. ਨੂੰ ਕਰਨਾਟਕ ਵਿੱਚ ਔਰਤਾਂ ਨੂੰ ਮੁਫਤ ਬੱਸ ਸੇਵਾ ਪ੍ਰਦਾਨ ਕਰਕੇ 295 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਹੁਣ ਨਿਗਮ ਨੇ ਬੱਸ ਕਿਰਾਏ ਵਿੱਚ 15-20 ਫੀਸਦੀ ਵਾਧੇ ਦੀ ਮੰਗ ਕੀਤੀ ਹੈ, ਜਿਸ ਲਈ ਸੂਬਾ ਸਰਕਾਰ ਨੂੰ ਪ੍ਰਸਤਾਵ ਸੌਂਪਿਆ ਗਿਆ ਹੈ।

NWKRTC ਦੇ ਚੇਅਰਮੈਨ ਅਤੇ ਕਾਂਗਰਸੀ ਵਿਧਾਇਕ ਰਾਜੂ ਕਾਗੇ ਨੇ ਦੋਸ਼ ਲਾਇਆ ਸੀ ਕਿ ਰਾਜ ਵਿੱਚ ਔਰਤਾਂ ਲਈ ਮੁਫ਼ਤ ਬੱਸ ਸਫ਼ਰ ਕਰਨ ਵਾਲੀ ਸ਼ਕਤੀ ਯੋਜਨਾ NWKRTC ਨੂੰ ਨੁਕਸਾਨ ਪਹੁੰਚਾ ਰਹੀ ਹੈ। ਕੇ.ਐਸ.ਆਰ.ਟੀ.ਸੀ. ਦੇ ਪ੍ਰਧਾਨ ਅਤੇ ਤੁਮਕੁਰ ਵਿੱਚ ਕਾਂਗਰਸ ਵਿਧਾਇਕ ਐਸ.ਆਰ ਸ੍ਰੀਨਿਵਾਸ ਨੇ ਕਿਹਾ ਕਿ ਬੱਸ ਕਿਰਾਏ ਵਿੱਚ ਵਾਧੇ ਦਾ ਫ਼ੈਸਲਾ ਬੋਰਡ ਦੀ ਮੀਟਿੰਗ ਵਿੱਚ ਲਿਆ ਗਿਆ ਹੈ।

ਐਸ.ਆਰ ਸ੍ਰੀਨਿਵਾਸ ਨੇ ਕਿਹਾ, ‘ਇੱਕ ਦਿਨ ਪਹਿਲਾਂ ਅਸੀਂ ਬੋਰਡ ਦੀ ਮੀਟਿੰਗ ਕੀਤੀ ਸੀ ਅਤੇ ਉਸ ਵਿੱਚ ਅਸੀਂ ਬੱਸ ਕਿਰਾਏ ਵਿੱਚ ਵਾਧਾ ਕਰਨ ਦਾ ਪ੍ਰਸਤਾਵ ਪੇਸ਼ ਕੀਤਾ ਸੀ ਅਤੇ ਇਸ ਬਾਰੇ ਸੀ.ਐਮ ਨੂੰ ਜਾਣਕਾਰੀ ਦਿੱਤੀ ਸੀ।’ ਉਨ੍ਹਾਂ ਕਿਹਾ, ‘ਡੀਜ਼ਲ ਦੀ ਕੀਮਤ ਵਧੀ ਹੈ, ਬੱਸ ਦੇ ਪੁਰਜ਼ਿਆਂ ਦੀ ਕੀਮਤ ਵੀ ਵਧ ਗਈ ਹੈ। ਸਾਨੂੰ ਮੁਲਾਜ਼ਮਾਂ ਦੀਆਂ ਤਨਖਾਹਾਂ ਵੀ ਵਧਾਉਣੀਆਂ ਪੈਣਗੀਆਂ। ਉਨ੍ਹਾਂ ਦੀ ਤਨਖ਼ਾਹ 2020 ਵਿੱਚ ਸੋਧੀ ਜਾਣੀ ਸੀ, ਜੋ ਅਜੇ ਤੱਕ ਨਹੀਂ ਹੋਈ। ,

ਉਨ੍ਹਾਂ ਕਿਹਾ, ‘ਬੱਸ ਜ਼ਰੂਰੀ ਸੇਵਾ ਹੈ, ਜੇਕਰ ਡਰਾਈਵਰ ਨਾ ਆਇਆ ਤਾਂ ਉਸ ਦਿਨ ਕਿਸੇ ਪਿੰਡ ਨੂੰ ਬੱਸ ਸੇਵਾ ਨਹੀਂ ਮਿਲੇਗੀ, ਜੇਕਰ ਅਜਿਹਾ ਹੋਇਆ ਤਾਂ ਲੋਕ ਸਾਨੂੰ ਨਹੀਂ ਛੱਡਣਗੇ। ਹੁਣ, ਸ਼ਕਤੀ ਯੋਜਨਾ ਦੇ ਬਾਵਜੂਦ, ਸਾਨੂੰ ਪਿਛਲੇ 3 ਮਹੀਨਿਆਂ ਵਿੱਚ 295 ਕਰੋੜ ਰੁਪਏ ਦਾ ਨੁਕਸਾਨ ਹੋਇਆ ਹੈ। ਕਾਂਗਰਸੀ ਵਿਧਾਇਕ ਨੇ ਕਿਹਾ, ‘ਅਸੀਂ ਬੱਸ ਕਿਰਾਏ ‘ਚ 15-20 ਫੀਸਦੀ ਵਾਧੇ ਦੀ ਮੰਗ ਕੀਤੀ ਹੈ, ਸਾਨੂੰ ਦੇਖਣਾ ਹੋਵੇਗਾ ਕਿ ਮੁੱਖ ਮੰਤਰੀ ਕਿੰਨੇ ਕਿਰਾਏ ਨੂੰ ਮਨਜ਼ੂਰੀ ਦਿੰਦੇ ਹਨ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments