Saturday, October 5, 2024
Google search engine
HomeSportਲੰਡਨ ਗੋਲਫ ਟੂਰਨਾਮੈਂਟ ਵਿੱਚ 14ਵੇਂ ਸਥਾਨ ’ਤੇ ਰਹੀ ਦੀਕਸ਼ਾ ਡਾਗਰ

ਲੰਡਨ ਗੋਲਫ ਟੂਰਨਾਮੈਂਟ ਵਿੱਚ 14ਵੇਂ ਸਥਾਨ ’ਤੇ ਰਹੀ ਦੀਕਸ਼ਾ ਡਾਗਰ

ਸਪੋਰਟਸ ਨਿਊਜ਼ : ਭਾਰਤ ਦੀ ਦੀਕਸ਼ਾ ਡਾਗਰ (Diksha Dagar of India) ਨੇ ਤੀਜੇ ਅਤੇ ਆਖਰੀ ਦੌਰ ਦੇ 16ਵੇਂ ਹੋਲ ‘ਤੇ ਤੀਹਰੀ ਬੋਗੀ ਕੀਤੀ, ਜਿਸ ਨਾਲ ਉਹ ਅਰਾਮਕੋ ਟੀਮ ਸੀਰੀਜ਼ ਲੰਡਨ ਗੋਲਫ ਟੂਰਨਾਮੈਂਟ (Aramco Team Series London golf Tournament) ਦੇ ਚੋਟੀ 10 ‘ਚ ਜਗ੍ਹਾ ਬਣਾਉਣ ‘ਚ ਅਸਫਲ ਰਹੀ। ਪੈਰਿਸ ਓਲੰਪਿਕ ਵਿੱਚ ਖੇਡਣ ਦੀ ਤਿਆਰੀ ਕਰ ਰਹੀ ਦੀਕਸ਼ਾ ਨੇ ਫਾਈਨਲ ਰਾਊਂਡ ਵਿੱਚ ਦੋ ਓਵਰ 75 ਦਾ ਕਾਰਡ ਖੇਡਿਆ ਜਿਸ ਕਾਰਨ ਉਹ 14ਵੇਂ ਸਥਾਨ ’ਤੇ ਰਹੀ। ਇਹ ਭਾਰਤੀ ਖਿਡਾਰਨ ਇਕ ਸਮੇਂ ਸਿਖਰਲੇ ਪੰਜਾਂ ਵਿਚ ਜਗ੍ਹਾ ਬਣਾਉਣ ਦੀ ਸਥਿਤੀ ਵਿਚ ਨਜ਼ਰ ਆ ਰਹੀ ਸੀ ਪਰ ਅੰਤ ਵਿਚ ਇਹ ਗਲਤੀ ਉਨ੍ਹਾਂ ਨੂੰ ਮਹਿੰਗੀ ਪਈ।ਕਟ ਕਰਨ ਵਾਲੀ ਦੂਜੀ ਭਾਰਤੀ ਖਿਡਾਰਨ ਤਵੇਸਾ ਮਲਿਕ (75) ਸੀ ਜੋ 48ਵੇਂ ਸਥਾਨ ‘ਤੇ ਰਹੀ ਜਦਕਿ ਪ੍ਰਣਵੀ ਉਰਸ ਪਹਿਲੇ ਦੌਰ ਤੋਂ ਬਾਅਦ ਹਟ ਗਈ ਸੀ। ਲਿਓਨਾ ਮੈਗੁਇਰ ਲੇਡੀਜ਼ ਯੂਰਪੀਅਨ ਟੂਰ ‘ਤੇ ਜਿੱਤਣ ਵਾਲੀ ਪਹਿਲੀ ਆਇਰਿਸ਼ ਮਹਿਲਾ ਬਣੀ। ਉਨ੍ਹਾਂ ਨੇ ਪਹਿਲੇ ਤੋਂ ਆਖ਼ਰੀ ਦੌਰ ਤੱਕ ਆਪਣੀ ਬੜ੍ਹਤ ਬਣਾਈ ਰੱਖੀ ਸੀ।

RELATED ARTICLES

LEAVE A REPLY

Please enter your comment!
Please enter your name here

- Advertisment -
Google search engine

Most Popular

Recent Comments