ਚੰਡੀਗੜ੍ਹ : ਹਰਿਆਣਾ ਸਰਕਾਰ (Haryana Government) ਨੇ ਬੀਤੀ ਰਾਤ 12 ਆਈ.ਏ.ਐਸ. ਅਧਿਕਾਰੀਆਂ (12 I.A.S. Officers) ਦੇ ਤਬਾਦਲੇ ਕਰ ਦਿੱਤੇ । ਇਨ੍ਹਾਂ ਵਿੱਚ ਵਧੀਕ ਮੁੱਖ ਸਕੱਤਰ ਅਤੇ ਡਵੀਜ਼ਨਲ ਕਮਿਸ਼ਨਰ ਪੱਧਰ ਦੇ ਆਈ.ਏ.ਐਸ. ਅਧਿਕਾਰੀ ਸ਼ਾਮਲ ਹਨ । ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੇ ਮੁੱਖ ਚੋਣ ਅਧਿਕਾਰੀ ਨੂੰ ਬਦਲ ਦਿੱਤਾ ਗਿਆ ਹੈ।
ਹੁਣ ਪੰਕਜ ਅਗਰਵਾਲ ਹਰਿਆਣਾ ਦੇ ਨਵੇਂ ਮੁੱਖ ਚੋਣ ਅਧਿਕਾਰੀ (ਸੀ.ਈ.ਓ.) ਹੋਣਗੇ, ਰਾਜ ਦੇ ਨਵੇਂ ਗ੍ਰਹਿ ਸਕੱਤਰ ਦਾ ਚਾਰਜ ਸੀਨੀਅਰ ਆਈ.ਏ.ਐਸ. ਅਨੁਰਾਗ ਰਸਤੋਗੀ ਨੂੰ ਸੌਂਪਿਆ ਗਿਆ ਹੈ। ਹੁਣ ਤੱਕ ਇਹ ਚਾਰਜ ਮੁੱਖ ਸਕੱਤਰ ਟੀ.ਵੀ.ਐਸ.ਐਨ. ਪ੍ਰਸਾਦ ਦੇਖ ਰਹੇ ਸਨ। ਲੋਕ ਸਭਾ ਚੋਣਾਂ ਦੌਰਾਨ ਵੀ ਮੁੱਖ ਸਕੱਤਰ ਵੱਲੋਂ ਗ੍ਰਹਿ ਸਕੱਤਰ ਦਾ ਵਾਧੂ ਚਾਰਜ ਸੰਭਾਲਣ ਨੂੰ ਲੈ ਕੇ ਕਾਫੀ ਵਿਵਾਦ ਹੋਇਆ ਸੀ।
ਹਾਲਾਂਕਿ ਹੁਣ ਸਰਕਾਰ ਨੇ ਮੁੱਖ ਸਕੱਤਰ ਤੋਂ ਵਾਧੂ ਚਾਰਜ ਵਾਪਸ ਲੈ ਲਿਆ ਹੈ। ਇਸ ਤੋਂ ਇਲਾਵਾ ਆਈ.ਏ.ਐਸ. ਆਨੰਦ ਮੋਹਨ ਸ਼ਰਨ ਨੂੰ ਲੇਬਰ ਏ.ਸੀ.ਐਸ. ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਅੰਕੁਰ ਗੁਪਤਾ ਨੂੰ ਸਹਿਕਾਰਤਾ ਅਤੇ ਮੁਹੰਮਦ ਸ਼ਾਇਨ ਨੂੰ ਉਚੇਰੀ ਸਿੱਖਿਆ (ਕਮਿਸ਼ਨਰ) ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 12 ਆਈ.ਏ.ਐਸ. ਅਧਿਕਾਰੀਆਂ ਦੇ ਤਬਾਦਲੇ ਅਤੇ ਨਿਯੁਕਤੀਆਂ ਦੇ ਹੁਕਮ ਜਾਰੀ ਕੀਤੇ ਹਨ। ਇੱਥੇ ਵੇਖੋ ਪੂਰੀ ਸੂਚੀ –