ਭਾਰਤ-ਪਾਕਿਸਤਾਨ ਸਰਹੱਦ ‘ਤੇ BSF ਵਲੋਂ ਇਕ ਪਾਕਿਸਤਾਨੀ ਘੁਸਪੈਠੀਆ ਨੂੰ ਕੀਤਾ ਗ੍ਰਿਫ਼ਤਾਰ

0
159

ਪੰਜਾਬ : ਫ਼ਿਰੋਜ਼ਪੁਰ (Ferozepur) ਭਾਰਤ-ਪਾਕਿਸਤਾਨ ਸਰਹੱਦ (Indo-Pakistan border) ‘ਤੇ ਬੀ.ਐਸ.ਐਫ. ਵਲੋਂ ਇਕ ਪਾਕਿਸਤਾਨੀ ਘੁਸਪੈਠੀਆ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਫੜੇ ਗਏ ਘੁਸਪੈਠੀਏ ਦਾ ਨਾਂ ਜ਼ੈਨ ਅਲੀ ਹੈ, ਜਿਸ ਨੇ ਆਪਣੀ ਉਮਰ 15 ਸਾਲ ਦੱਸੀ ਹੈ। ਉਕਤ ਨੌਜਵਾਨ ਫ਼ਿਰੋਜ਼ਪੁਰ ਸਰਹੱਦ ‘ਤੇ ਬੀ.ਐਸ.ਐਫ. ਚੌਕੀ ਕਸੋਕੇ ਦੇ ਇਲਾਕੇ ‘ਚੋਂ ਫੜਿਆ ਗਿਆ, ਜਿਸ ਕੋਲੋਂ 363 ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਹੋਈ।

ਜਿਵੇਂ ਹੀ ਇਹ ਘੁਸਪੈਠੀਏ ਭਾਰਤੀ ਸਰਹੱਦ ਵਿੱਚ ਦਾਖ਼ਲ ਹੋਏ, ਬੀ.ਐਸ.ਐਫ. ਨੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ। ਬੀ ਐੱਸ ਐੱਫ. ਵਲੋਂ ਇਨ੍ਹਾਂ ਘੁਸਪੈਠੀਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਦੇ ਭਾਰਤ ਵਿਚ ਦਾਖਲ ਹੋਣ ਦੇ ਕਾਰਨਾਂ ਦਾ ਵੀ ਪਤਾ ਲਗਾਇਆ ਜਾ ਰਿਹਾ ਹੈ।

LEAVE A REPLY

Please enter your comment!
Please enter your name here